ਸਾਨੀਆ ਮਿਰਜ਼ਾ ਨੂੰ ਆਈ ਆਪਣੇ ਪਤੀ ਦੀ ਯਾਦ ਤਾਂ...
Saturday, Sep 15, 2018 - 02:16 AM (IST)

ਕਰਾਚੀ— ਭਾਰਤ ਦੀ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਗਰਭਵਤੀ ਹੈ। ਇਸ ਸਮੇਂ 'ਚ ਆਪਣੇ ਪਤੀ ਸ਼ੋਏਬ ਮਲਿਕ ਤੋਂ ਬਣੀ ਹੋਈ ਦੂਰੀ ਸਹਿਣ ਨਹੀਂ ਹੋ ਰਹੀ। ਸਾਨੀਆ ਮਿਰਜ਼ਾ ਨੇ ਆਪਣੀ ਭਾਵਨਾਵਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਸਾਨੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੋਏਬ ਦੇ ਨਾਲ ਤਸਵੀਰ ਸ਼ੇਅਰ ਕਰਦੇ ਲਿਖਿਆ ਕਿ ਇੱਥੇ ਤੁਹਾਨੂੰ 2 ਮੈਂਬਰ ਯਾਦ ਕਰ ਰਹੇ ਹਨ। ਇਕ ਟਾਈਮ ਮਸ਼ੀਨ ਦੀ ਜ਼ਰੂਰਤ ਹੈ ਜਲਦੀ। ਜਲਦੀ ਵਾਪਸ ਆਓ ਤੇ ਸ਼ਾਇਦ ਬਿਨਾਂ ਕੋਈ ਚਾਰੇ।
ਜ਼ਿਕਰਯੋਗ ਹੈ ਕਿ ਸਾਨੀਆ ਮਿਰਜ਼ਾ ਪਹਿਲੀ ਵਾਰ ਬੱਚੇ ਨੂੰ ਜਨਮ ਦੇਵੇਗੀ।
ਮਲਿਕ 15 ਸਤੰਬਰ ਤੋਂ ਸਯੁੰਕਤ ਅਰਬ ਅਮੀਰਾਤ 'ਚ ਸ਼ੁਰੂ ਹੋ ਰਹੇ ਏਸ਼ੀਆ ਕੱਪ 'ਚ ਭਾਰਤ ਦਾ ਸਾਹਮਣਾ 19 ਸਤੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ। ਇਸ ਮੈਚ ਦੀ ਤਿਆਰੀ 'ਚ ਸ਼ੋਏਬ ਮਲਿਕ ਪੂਰੀ ਜੀ ਜਾਨ ਨਾਲ ਲੱਗੇ ਹੋਏ ਹਨ।