ਸਾਨੀਆ ਮਿਰਜ਼ਾ ਨੂੰ ਬਰਥਡੇ ''ਤੇ ਯੁਵਰਾਜ ਨੇ ਦਿੱਤਾ ਨਵਾਂ ਨਾਂ ''ਮਿਰਚੀ''

Saturday, Nov 16, 2019 - 03:41 AM (IST)

ਸਾਨੀਆ ਮਿਰਜ਼ਾ ਨੂੰ ਬਰਥਡੇ ''ਤੇ ਯੁਵਰਾਜ ਨੇ ਦਿੱਤਾ ਨਵਾਂ ਨਾਂ ''ਮਿਰਚੀ''

ਨਵੀਂ ਦਿੱਲੀ - ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ 33ਵੇਂ ਜਨਮ ਦਿਨ 'ਤੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਵਲੋਂ ਸੋਸ਼ਲ ਮੀਡੀਆ 'ਤੇ ਕੀਤਾ ਗਿਆ ਕੁਮੈਂਟ ਚਰਚਾ ਵਿਚ ਆ ਗਿਆ ਹੈ। ਯੁਵਰਾਜ ਨੇ ਸਾਨੀਆ ਨਾਲ ਫੋਟੋ ਅਪਲੋਡ ਕਰਕੇ ਉਸ ਨੂੰ ਮਿਰਚੀ ਸ਼ਬਦ ਨਾਲ ਸੰਬੋਧਿਤ ਕੀਤਾ ਹੈ। ਕਮਾਲ ਦੀ ਗੱਲ ਇਹ ਹੈ ਕਿ ਸਾਨੀਆ ਨੇ ਵੀ ਸ਼ੁਭਕਾਮਨਾਵਾਂ ਦੇਣ ਲਈ ਯੁਵਰਾਜ ਲਈ 'ਮੋਟੂ' ਸ਼ਬਦ ਲਿਖ ਕੇ ਧੰਨਵਾਦ ਕੀਤਾ ਹੈ।


ਦਰਅਸਲ ਸਾਨੀਆ ਦੇ ਜਨਮ ਦਿਨ 'ਤੇ ਯੁਵਰਾਜ ਨੇ ਲਿਖਿਆ ਸੀ, ''ਹਾਏ ਹਾਏ ਮਿਰਚੀ, ਜਨਮ ਦਿਨ ਮੁਬਾਰਕ ਮੇਰੀ ਬੈਸਟ ਫ੍ਰੈਂਡ, ਬਹੁਤ ਸਾਰਾ ਪਿਆਰ ਸਾਨੀਆ ਮਿਰਜ਼ਾ।''


ਟਵੀਟ ਦੇ ਕੁਝ ਹੀ ਦੇਰ ਬਾਅਦ ਸਾਨੀਆ ਮਿਰਜ਼ਾ ਨੇ ਰਿਪਲਾਈ ਕਰਦਿਆਂ ਲਿਖਿਆ, ''ਮੋਟੂ, ਧੰਨਵਾਦ ਮੇਰੇ ਸਭ ਤੋਂ ਪਿਆਰ ਦੋਸਤ।''

PunjabKesari
ਜ਼ਿਕਰਯੋਗ  ਹੈ ਕਿ ਯੁਵਰਾਜ ਤੇ ਸਾਨੀਆ ਸੋਸ਼ਲ ਮੀਡੀਆ 'ਤੇ ਅਕਸਰ ਇਕ-ਦੂਜੇ ਦੀ ਖਿਚਾਈ ਕਰਦੇ ਦੇਖੇ ਜਾ ਸਕਦੇ ਹਨ। ਇਸੇ ਸਾਲ ਸਤੰਬਰ ਵਿਚ ਯੁਵਰਾਜ ਸਿੰਘ ਨੇ ਆਪਣੀ ਫੋਟੋ ਪੋਸਟ ਕਰਦਿਆਂ ਖੁਦ ਨੂੰ 'ਚਿਕਨਾ ਚਮੇਲਾ' ਲਿਖਿਆ ਸੀ, ਇਸ 'ਤੇ ਸਾਨੀਆ ਨੇ ਕੁਮੈਂਟ ਕੀਤਾ ਸੀ, ''ਚਿੰਨ੍ਹ ਛੁਪਾਉਣ ਲਈ ਤੁਸੀਂ ਪਾਊਟ ਕਰ ਰਹੇ ਹੋ? ਆਪਣੀ ਦਾੜ੍ਹੀ ਵਾਪਸ ਲਿਆਓ।'' ਅਰਥਾਤ ਸਾਨੀਆ ਨੂੰ ਵੀ ਯੁਵਰਾਜ ਸਿੰਘ ਦਾ ਦਾੜ੍ਹੀ ਵਾਲਾ ਸਟਾਈਲ ਹੀ ਪਸੰਦ ਸੀ।

PunjabKesari
ਫਿਲਹਾਲ, ਯੁਵਰਾਜ ਸਿੰਘ ਅਜੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵਿਦੇਸ਼ੀ ਟੀ-20 ਲੀਗ ਵਿਚ ਖੇਡ ਰਿਹਾ ਹੈ। ਉਹ ਕੈਨੇਡਾ ਗਲੋਬਲ ਟੀ-20 ਲੀਗ ਵਿਚ ਖੇਡ ਚੁੱਕਾ ਹੈ, ਜਦਕਿ ਆਉਣ ਵਾਲੇ ਦਿਨਾਂ ਵਿਚ ਉਹ ਦੁਬਈ ਵਿਚ ਹੋ ਰਹੇ ਟੀ-10 ਲੀਗ ਵਿਚ ਮਰਾਠਾ ਅਰੇਬੀਅਨ ਟੀਮ ਵਲੋਂ ਖੇਡਦਾ ਹੋਇਆ ਨਜ਼ਰ ਆਵੇਗਾ।


author

Gurdeep Singh

Content Editor

Related News