ਸਾਨੀਆ ਮਿਰਜ਼ਾ ਦੇ ਜਨਮਦਿਨ ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਖਾਸ ਗੱਲਾਂ

11/15/2018 3:13:25 PM

ਨਵੀਂ ਦਿੱਲੀ— ਭਾਰਤ ਦੀ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ 15 ਨਵੰਬਰ ਯਾਨੀ ਅੱਜ ਆਪਣਾ 31ਵਾਂ ਜਨਮ ਦਿਨ ਮਨ੍ਹਾ ਰਹੀ ਹੈ। ਇਸ ਵਾਰ ਜਨਮਦਿਨ ਉਨ੍ਹਾਂ ਲਈ ਖਾਸ ਹੈ, ਕਿਉਂਕ ਹਾਲ ਹੀ 'ਚ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਹੈਦਰਾਬਾਦ 'ਚ ਜਨਮੀ ਸਾਨੀਆ ਦੀ ਜ਼ਿੰਦਗੀ ਕਿਸੇ ਬਾਲੀਵੁੱਡ ਫਿਲਮ ਤੋਂ ਘੱਟ ਨਹੀਂ ਹੈ। ਖਾਸ ਕਰਕੇ ਪਰਸਨਲ ਲਾਈਫ। 2009 'ਚ ਆਪਣੇ ਬਚਪਨ ਦੇ ਦੋਸਤ ਸ਼ੋਹਰਾਬ ਨਾਲ ਮੰਗਣੀ ਕੀਤੀ ਅਤੇ ਫਿਰ ਉਨ੍ਹਾਂ ਦੀ ਮੰਗਣੀ ਟੁੱਟ ਗਈ। ਖੇਡ ਅਤੇ ਜ਼ਿੰਦਗੀ 'ਚ ਜਦੋਂ ਬੁਰੇ ਦੌਰ 'ਚੋਂ ਗੁਜ਼ਰ ਰਹੀ ਸੀ, ਤਾਂ ਉਸ ਸਮੇਂ ਉਨ੍ਹਾਂ ਦੀ ਮੁਲਾਕਾਤ ਸ਼ੋਇਬ ਮਲਿਕ ਨਾਲ ਹੋਈ। 2010 'ਚ ਦੋਨਾਂ ਨੇ ਵਿਆਹ ਕੀਤਾ।
PunjabKesari
ਸਾਨੀਆ ਨੇ ਆਪਣੀ ਆਟੋਬਾਇਓਗ੍ਰਾਫੀ 'ਚ ਸ਼ੋਇਬ ਨਾਲ ਪਿਆਰ ਅਤੇ ਵਿਆਹ ਨੂੰ ਲੈ ਕੇ ਖੁਲ ਕੇ ਲਿਖਿਆ ਹੈ। ਉਨ੍ਹਾਂ ਦੱਸਿਆ ਕਿ 2009 'ਚ ਉਹ ਰਿਸਟ ਸਰਜਰੀ ਤੋਂ ਬਾਅਦ ਟੈਨਿਸ 'ਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਸਮੇਂ ਤੱਕ ਉਨ੍ਹਾਂ ਦੀ ਸ਼ੋਹਰਾਬ ਨਾਲ ਮੰਗਣੀ ਵੀ ਟੁੱਟ ਚੁੱਕੀ ਸੀ ਅਤੇ ਖੁਦ ਸ਼ੋਇਬ ਮਲਿਕ ਪਾਕਿਸਤਾਨੀ ਟੀਮ ਤੋਂ ਬਾਹਰ ਸਨ। ਅਜਿਹੇ ਸਮੇਂ 'ਚ ਸਾਨੀਆ ਦੀ ਪਹਿਲੀ ਮੁਲਾਕਾਤ ਸ਼ੋਇਬ ਨਾਲ ਆਸਟ੍ਰੇਲੀਆ 'ਚ ਹੋਈ ਅਤੇ ਦੋਵੇਂ ਇਕ ਦੂਜੇ ਦੇ ਕਰੀਬ ਆ ਗਏ। ਸਾਨੀਆ ਨੇ ਦੱਸਿਆ ਕਿ ਅਪ੍ਰੈਲ 2010 'ਚ ਸਾਡਾ ਵਿਆਹ ਹੋਇਆ ਸੀ ਪਰ ਮੀਡੀਆ ਨੇ ਸਾਡੇ ਖੂਬਸੂਰਤ ਦਿਨਾਂ ਨੂੰ ਬਰਬਾਦ ਕਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ।
PunjabKesari
ਸਾਨੀਆ ਮਿਰਜ਼ਾ ਨੇ ਵਿਆਹ ਤੋਂ ਬਾਅਦ ਵੀ ਪ੍ਰਫੈਸ਼ਨਲ ਟੈਨਿਸ ਖੇਡਣਾ ਜਾਰੀ ਰੱਖਿਆ ਅਤੇ ਕਈ ਵੱਡੇ ਗ੍ਰੈਂਡ ਸਲੈਮ ਜਿੱਤਣ 'ਚ ਕਾਮਯਾਬ ਰਹੀ। ਉਨ੍ਹਾਂ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਸ਼ੋਇਬ ਦੇ ਪਰਿਵਾਰ ਨੂੰ ਮੇਰੇ ਕਰੀਅਰ 'ਤੇ ਵੀ ਉਨ੍ਹਾਂ ਹੀ ਮਾਣ ਹੈ ਜਿੰਨਾ ਸ਼ੋਇਬ 'ਤੇ। ਅਸੀਂ ਦੋਵੇਂ ਖਿਡਾਰੀ ਹਾਂ ਇਸ ਲਈ ਪ੍ਰੈਕਟਿਸ ਅਤੇ ਟੂਰਨਾਮੈਂਟ ਦੇ ਕਾਰਨ ਕਾਫੀ ਸਮੇਂ ਤੱਕ ਇਕ ਦੂਜੇ ਤੋਂ ਦੂਰ ਰਹਿੰਦੇ ਹਾਂ, ਪਰ ਇਸਦਾ ਅਸਰ ਸਾਡੇ ਰਿਸ਼ਤੇ 'ਤੇ ਨਹੀਂ ਪੈਂਦਾ। ਸ਼ੋਇਬ ਦੇ ਨਾਲ ਰਹਿੰਦੇ ਹੋਏ ਮੈਨੂੰ ਹਰ ਦਿਲ ਲੱਗਦਾ ਹੈ ਕਿ ਮੈਂ ਆਪਣੇ ਲਈ ਬਿਲਕੁਲ ਸਹੀ ਇਨਸਾਨ ਨੂੰ ਚੁਣਿਆ ਹੈ।


suman saroa

Content Editor

Related News