ਫੈਸ਼ਨ ਮੈਗਜ਼ੀਨ ਦੇ ਕਵਰ 'ਤੇ ਆਈ ਸਾਨੀਆ, ਫਿਰ ਸ਼ੇਅਰ ਕੀਤੀ ਫੋਟੋ
Monday, Jul 13, 2020 - 10:44 PM (IST)
ਨਵੀਂ ਦਿੱਲੀ- ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਇਕ ਵਾਰ ਫਿਰ ਤੋਂ ਅੰਗਰੇਜ਼ੀ ਫੈਸ਼ਨ ਮੈਗਜ਼ੀਨ ਕਾਸਮੋਪਾਲਿਟਨ ਇੰਡੀਆ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਬੀਤੇ ਦਿਨੀਂ ਸਾਨੀਆ ਇਸ ਮੈਗਜ਼ੀਨ ਦੇ ਕਵਰ ਪੇਜ 'ਤੇ ਆਈ ਸੀ। ਇਸ ਮੈਗਜ਼ੀਨ 'ਚ ਸਾਨੀਆ ਦੀ ਉਸ ਗੱਲ 'ਤੇ ਫੋਕਸ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ 'ਮਹਿਲਾਵਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਜਜ ਲਿਆ ਜਾਂਦਾ ਹੈ।'
ਕੁਝ ਦਿਨ ਪਹਿਲਾਂ ਹੀ ਸਾਨੀਆ ਨੇ ਇਸ ਮੈਗਜ਼ੀਨ ਦੇ ਕਵਰ ਨੂੰ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਕਿਹਾ ਕਿ 'ਖੁਦ ਨਾਲ ਪਿਆਰ ਕਰਨ ਦਾ ਪਹਿਲਾ ਕਦਮ ਇਹ ਹੈ ਕਿ ਤੁਸੀਂ ਇਹ ਜਾਣੋਂ ਕਿ ਤੁਸੀਂ ਹੈ ਕੌਣ, ਤਾਂ ਤੁਸੀਂ ਇਸਦੇ ਅੱਗੇ ਦੀ ਖੂਬਸੂਰਤੀ ਨੂੰ ਦੇਖ ਸਕੋਗੇ... ਮੈਂ ਪਿਆਰ ਨੂੰ ਚੁਣਿਆ ਹੈ, ਇਹ ਹੈ ਮੇਰਾ ਕਾਸਮੋਪਾਲਿਟਨ ਦਾ ਦੂਜਾ ਕਵਰ ਫੋਟੋ।'
ਸਾਨੀਆ ਨੇ ਇਹ ਵੀ ਕਿਹਾ ਕਿ ਖੁਦ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਜ਼ਿੰਦਗੀ 'ਚ ਮਿਲਣ ਵਾਲੀ ਹਰ ਇਕ ਚੀਜ਼ ਦੀ ਕਦਰ ਕੀਤੀ ਜਾਵੇ, ਭਾਵੇ ਉਹ ਵੱਡੀ ਹੋਵੇ ਜਾਂ ਛੋਟੀ। ਸਾਨੀਆ ਨੇ ਇਹ ਵੀ ਕਿਹਾ ਕਿ- ਜ਼ਿੰਦਗੀ 'ਚ ਹਰ ਛੋਟੀ ਚੀਜ਼ਾਂ ਦਾ ਵੀ ਸ਼ੁੱਕਰਗੁਜ਼ਾਰ ਹੋਣਾ ਚਾਹੀਦਾ, ਜਿਵੇਂ ਕਿ ਤੁਹਾਨੂੰ ਇਕ ਕੱਪ ਚਾਹ ਬਣਾਉਣੀ ਆਉਂਦੀ ਹੋਵੇ।