ਸੰਗਮਪ੍ਰੀਤ ਨੇ ਸੋਨੇ ''ਤੇ ਲਾਇਆ ਨਿਸ਼ਾਨਾ

01/21/2019 12:28:03 AM

ਚੰਡੀਗੜ੍ਹ (ਅਸ਼ਵਨੀ)- ਪੁਣੇ ਵਿਖੇ ਪਿਛਲੇ 12 ਦਿਨਾਂ ਤੋਂ ਚੱਲ ਰਹੀਆਂ 'ਖੇਲੋ ਇੰਡੀਆ ਯੂਥ ਗੇਮਜ਼' ਦੇ ਆਖਰੀ ਦਿਨ ਐਤਵਾਰ ਨੂੰ ਪੰਜਾਬ ਨੇ ਤਿੰਨ ਤਮਗੇ ਜਿੱਤੇ । ਤੀਰਅੰਦਾਜ਼ੀ 'ਚ ਇਕ ਸੋਨਾ ਤੇ ਇਕ ਕਾਂਸੀ ਅਤੇ ਕੁੜੀਆਂ ਦੀ ਹਾਕੀ ਵਿਚ ਇਕ ਕਾਂਸੀ ਤਮਗਾ ਜਿੱਤਿਆ । ਇਨ੍ਹਾਂ ਖੇਡਾਂ ਵਿਚ ਪੰਜਾਬ ਨੇ 23 ਸੋਨ, 19 ਚਾਂਦੀ ਤੇ 30 ਕਾਂਸੀ ਤਗਮਿਆਂ ਸਮੇਤ ਕੁਲ 72 ਤਮਗੇ ਜਿੱਤੇ। ਤੀਰਅੰਦਾਜ਼ੀ ਦੇ ਅੰਡਰ-21 'ਚ ਸੰਗਮਪ੍ਰੀਤ ਸਿੰਘ ਨੇ ਸੋਨ ਅਤੇ ਅੰਡਰ-17 'ਚ ਅਮਨਪ੍ਰੀਤ ਕੌਰ ਨੇ ਕਾਂਸੀ ਤਮਗਾ ਜਿੱਤਿਆ । ਕੁੜੀਆਂ ਦੀ ਅੰਡਰ-21 ਹਾਕੀ 'ਚ ਪੰਜਾਬ ਦੀ ਟੀਮ ਨੇ ਕਾਂਸੀ ਤਮਗਾ ਜਿੱਤਿਆ । ਕਾਂਸੀ ਤਮਗੇ ਵਾਲੇ ਮੈਚ 'ਚ ਪੰਜਾਬ ਨੇ ਓਡਿਸ਼ਾ ਨੂੰ 2-1 ਨਾਲ ਹਰਾਇਆ ।


Related News