ਪੈਨਾਸੋਨਿਕ ਓਪਨ ''ਚ ਸੰਧੂ 37ਵੇਂ, ਗੰਗਜੀ 50ਵੇਂ ਸਥਾਨ ''ਤੇ
Monday, Sep 30, 2019 - 02:08 AM (IST)

ਕੋਬੇ (ਜਾਪਾਨ)— ਭਾਰਤ ਦੇ ਅਜਿਤੇਸ਼ ਸੰਧੂ ਐਤਵਾਰ ਨੂੰ ਇੱਥੇ ਖਤਮ ਪੈਨਾਸੋਨਿਕ ਓਪਨ ਗੋਲਫ ਚੈਂਪੀਅਨਸ਼ਿਪ 'ਚ ਸਾਂਝੇ ਤੌਰ 'ਤੇ 37ਵੇਂ ਸਥਾਨ 'ਤੇ ਰਹੇ ਹਨ ਜਦਕਿ ਰਾਹਿਲ ਗੰਗਜੀ ਨੇ ਸਾਂਝੇ ਤੌਰ 50ਵਾਂ ਸਥਾਨ ਹਾਸਲ ਕੀਤਾ। ਸੰਧੂ ਨੇ ਆਖਰੀ ਦੌਰ 'ਚ ਚਾਰ ਬੋਗੀ ਤੇ ਇਕ ਡਬਲ ਬੋਗੀ ਤੋਂ ਇਲਾਵਾ ਦੋ ਬਰਡੀ ਨਾਲ ਚੋਰ ਓਵਰ 75 ਦਾ ਸਕੋਰ ਬਣਾਇਆ। ਗੰਗਜੀ ਨੇ ਆਖਰੀ ਦੌਰ 'ਚ ਪੰਜ ਬਰਡੀ ਕੀਤੀ ਉਹ ਚਾਰ ਬੋਗੀ ਤੇ ਇਕ ਡਬਲ ਬੋਗੀ ਵੀ ਕਰ ਗਏ, ਜਿਸ ਨਾਲ ਉਸਦਾ ਸਕੋਰ ਓਵਰ 72 ਰਿਹਾ। ਵਿਰਾਜ ਮਾਦੱਪਾ ਨੇ ਆਖਰੀ ਦੌਰ 'ਚ 75 ਦੇ ਸਕੋਰ ਨਾਲ ਸਾਂਝੇ ਤੌਰ 'ਤੇ 68ਵਾਂ ਸਥਾਨ ਹਾਸਲ ਕੀਤਾ। ਜਾਪਾਨ ਦੇ ਤੋਸ਼ਿਨੋਰੀ ਮੁਤੋ ਨੇ ਲਗਾਤਾਰ ਦੂਜੇ ਦੌਰ 'ਚ ਸੱਤ ਅੰਡਰ-64 ਦੇ ਸਕੋਰ ਨਾਲ ਚਾਰ ਸ਼ਾਟ ਦੀ ਬੜ੍ਹਤ ਦੇ ਨਾਲ ਆਪਣੇ ਕਰੀਅਰ ਦਾ ਪਹਿਲਾ ਏਸ਼ੀਆਈ ਟੂਰ ਖਿਤਾਬ ਜਿੱਤਿਆ।