ਸੰਧੂ ਤੇ ਚੌਰਸੀਆ ਸਾਂਝੇ ਤੌਰ ''ਤੇ ਤੀਜੇ ਸਥਾਨ ''ਤੇ, ਕਪੂਰ ਨੇ ਕੋਰਸ ਰਿਕਾਰਡ ਬਣਾਇਆ

11/8/2019 10:17:25 PM

ਨਵੀਂ ਦਿੱਲੀ— ਭਾਰਤੀ ਗੋਲਫਰ ਅਜੀਤੇਸ਼ ਸੰਧੂ ਤੇ ਐੱਸ. ਐੱਸ. ਪੀ. ਚੌਰਸੀਆ ਨੇ ਸ਼ੁੱਕਰਵਾਰ ਨੂੰ ਥਾਈਲੈਂਡ ਓਪਨ ਦੇ ਦੂਜੇ ਦੌਰ 'ਚ ਚਾਰ ਅੰਡਰ 67 ਦਾ ਸਮਾਨ ਕਾਰਡ ਖੇਡਿਆ, ਜਿਸ ਨਾਲ ਦੋਵੇਂ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੇ ਹਨ। ਉਹ ਚੋਟੀ 'ਤੇ ਚੱਲ ਰਹੇ ਥਾਈਲੈਂਡ ਦੇ ਪੇਸ਼ੇਵਰ ਪੂਮ ਪਟਾਰੋਪੋਂਗ (65) ਤੇ ਥਾਈਲੈਂਡ ਦੇ ਅਮੇਚੋਰ ਨਾਟਾਫਟ ਹਰਨਾਚੋਕਚਾਈਸਕੁਲ (70) ਤੋਂ ਸਿਰਫ ਇਕ ਛਾਟ ਪਿੱਛੇ ਹੈ ਜੋ ਅੱਠ ਅੰਡਰ 134 ਦੇ ਨਾਲ ਚੋਟੀ 'ਤੇ ਚੱਲ ਰਹੇ ਹਨ।
ਲੀਡਰਬੋਰਡ 'ਤੇ ਸੰਧੂ ਤੇ ਚੌਰਸੀਆ ਹਾਲਾਂਕਿ ਸਰਵਸ੍ਰੇਸ਼ਠ ਭਾਰਤੀ ਹਨ ਪਰ ਸ਼ਾਨਦਾਰ ਪ੍ਰਦਰਸ਼ਨ ਸ਼ਿਵ ਕਪੂਰ ਨੇ ਦਿਖਾਇਆ ਜਿਸ ਨੇ ਪਹਿਲੇ ਦੌਰ 'ਚ 74 ਦੇ ਨਿਰਾਸ਼ਾਜਨਕ ਕਾਰਡ ਤੋਂ ਬਾਅਦ ਸੈਸ਼ਨ ਦਾ ਸਰਵਸ੍ਰੇਸ਼ਠ ਦੌਰ ਖੇਡਿਆ। ਉਸ ਨੇ ਅੱਠ ਅੰਡਰ-63 ਦਾ ਕਾਰਡ ਖੇਡਿਆ, ਜਿਸ ਨਾਲ ਉਹ ਪੰਜ ਅੰਡਰ 137 ਦੇ ਕੁਲ ਸਕੋਰ ਨਾਲ ਸਾਂਝੇ ਤੌਰ 'ਤੇ 10ਵੇਂ ਸਥਾਨ 'ਤੇ ਚੱਲ ਰਹੇ ਹਨ। ਉਸਦਾ 63 ਦਾ ਕਾਰਡ ਪਾਰ 71 'ਤੇ ਨਵਾਂ ਕੋਰਸ ਰਿਕਾਰਡ ਹੈ। ਕੱਟ 'ਚ ਪ੍ਰਵੇਸ਼ ਕਰਨ ਵਾਲੇ ਹੋਰ ਭਾਰਤੀਆਂ 'ਚ ਐੱਸ. ਚਿੱਕਾਰੰਗੱਪਾ, ਵਿਰਾਜ ਮਦੱਪਾ, ਯੋਤੀ ਰੰਧਾਵਾ, ਖਾਲਿਨ ਜੋਸ਼ੀ ਤੇ ਆਦਿਲ ਬੇਦੀ ਰਹੇ। ਜੀਵ ਮਿਲਖਾ ਸਿੰਘ, ਰਾਸ਼ਿਦ ਖਾਨ, ਹਿੱਮਤ ਰਾਏ, ਅਭਿਜੀਤ ਚੱਡਾ ਤੇ ਅਮਨ ਰਾਜ ਕੱਟ ਤੋਂ ਖੁੰਝ ਗਏ।


Gurdeep Singh

Edited By Gurdeep Singh