ਸੈਂਡਰਸਨ ਫਾਰਮ ਚੈਂਪੀਅਨਸ਼ਿਪ ਗੋਲਫ ਟੂਰਨਾਮੈਂਟ : ਲਾਹਿੜੀ ਕੱਟ ਤੋਂ ਖੁੰਝਿਆ

Sunday, Oct 03, 2021 - 06:04 PM (IST)

ਸੈਂਡਰਸਨ ਫਾਰਮ ਚੈਂਪੀਅਨਸ਼ਿਪ ਗੋਲਫ ਟੂਰਨਾਮੈਂਟ : ਲਾਹਿੜੀ ਕੱਟ ਤੋਂ ਖੁੰਝਿਆ

ਜੈਕਸਨ–ਆਖ਼ਰੀ 9 ਹੋਲਾਂ ਵਿਚ ਆਖ਼ਰੀ ਸਮੇਂ ਵਿਚ ਬੋਗੀ ਦੇ ਕਾਰਨ ਭਾਰਤ ਦਾ ਅਨਿਰਬਾਨ ਲਾਹਿੜੀ ਪੀ. ਜੀ. ਏ. ਟੂਰ ’ਤੇ ਸੈਂਡਰਸਨ ਫਾਰਮ ਚੈਂਪੀਅਨਸ਼ਿਪ ਗੋਲਫ ਟੂਰਨਾਮੈਂਟ ਵਿਚ ਕੱਟ ਤੋਂ ਖੁੰਝ ਗਿਆ, ਜਿਹੜੀ 2021-22 ਸੈਸ਼ਨ ਵਿਚ ਉਸਦੀ ਪਹਿਲੀ ਪ੍ਰਤੀਯੋਗਿਤਾ ਸੀ। ਪਹਿਲੇ ਦਿਨ ਤਿੰਨ ਅੰਡਰ 69 ਦਾ ਸਕੋਰ ਬਣਾਉਣ ਵਾਲੇ ਲਾਹਿੜੀ ਨੇ ਦੂਜੇ ਦੌਰ ਵਿਚ ਇਕ ਅੰਡਰ 71 ਦਾ ਕਾਰਡ ਖੇਡਿਆ ਪਰ ਇਕ ਸ਼ਾਟ ਨਾਲ ਕੱਟ ਤੋਂ ਖੁੰਝ ਗਿਆ। ਲਾਹਿੜੀ ਦਾ ਕੁਲ ਸਕੋਰ 4 ਅੰਡਰ 140 ਰਿਹਾ ਜਦਕਿ ਕੱਟ ਪੰਜ ਅੰਡਰ 139 ’ਤੇ ਤੈਅ ਕੀਤਾ  ਗਿਆ ਸੀ। ਇਸ ਵਿਚਾਲੇ ਭਾਰਤੀ ਮੂਲ ਦਾ ਅਮਰੀਕਾ ਦਾ ਸਾਹਿਥ ਥੀਗਾਲਾ ਸਾਂਝੇ ਤੌਰ ’ਤੇ ਚੋਟੀ ’ਤੇ ਬਰਕਰਾਰ ਹੈ। ਵਿਲ ਜੇਲਾਟੋਰਿਸ ਨੇ 11 ਅੰਡਰ 61 ਦਾ ਕੋਰਸ ਰਿਕਾਰਡ ਬਣਾਇਆ। ਥੀਗਾਲਾ, ਜੇਲੋਟੋਰਿਸ ਤੇ ਨਿਕ ਵਾਟਨੀ 13 ਅੰਡਰ ਦੇ ਕੁਲ ਸਕੋਰ ਦੇ ਨਾਲ ਸਾਂਝੇ ਤੌਰ ’ਤੇ ਚੋਟੀ ’ਤੇ ਹੈ।


author

Tarsem Singh

Content Editor

Related News