ਸੰਦੀਪ ਸ਼ਰਮਾ ਨੇ ਪ੍ਰੇਮਿਕਾ ਨਾਲ ਕੀਤੀ ਮੰਗਣੀ, ਸਾਹਮਣੇ ਆਈਆਂ ਤਸਵੀਰਾਂ
Friday, Jun 08, 2018 - 05:23 PM (IST)

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ-11 'ਚ ਸਨਰਾਈਜਰਜ਼ ਹੈਦਰਾਬਾਦ ਵੱਲੋਂ ਖੇਡ ਚੁੱਕੇ ਸੰਦੀਪ ਸ਼ਰਮਾ ਨੇ ਵੀਰਵਾਰ (7ਜੂਨ) ਨੂੰ ਆਪਣੀ ਪ੍ਰੇਮਿਕਾ ਤਾਸ਼ਾ ਸਾਤਵਿਕ ਨਾਲ ਮੰਗਣੀ ਕਰ ਲਈ। ਤਾਸ਼ਾ ਜਿਊਲਰੀ ਡਿਜ਼ਾਇਨਰ ਹੈ। ਤਾਸ਼ਾ ਸੋਸ਼ਲ ਮੀਡੀਆ 'ਤੇ ਬਹੁਤ ਐੈਕਟਿਵ ਰਹਿੰਦੀ ਹੈ। ਸੰਦੀਪ ਜਦੋਂ ਆਈ.ਪੀ.ਐੱਲ. 'ਚ ਪੰਜਾਬ ਵੱਲੋਂ ਖੇਡਦੇ ਸਨ। ਤਾਂ ਉਸ ਸਮੇਂ ਤਾਸ਼ਾ ਨੇ ਆਪਣੇ ਰਿਸ਼ਤੇ ਦੀ ਗੱਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਰਾਹੀਂ ਜਾਹਿਰ ਕੀਤੀ ਸੀ। ਇਸ ਸੀਜ਼ਨ ਵੀ, ਜਿਨ੍ਹਾਂ ਮੈਚਾਂ 'ਚ ਸੰਦੀਪ ਖੇਡੇ ਉਨ੍ਹਾਂ 'ਚ ਤਾਸ਼ਾ ਸਪੋਰਟ ਕਰਦੀ ਦਿੱਖੀ।
2013 ਤੋਂ ਆਪਣੇ ਆਈ.ਪੀ.ਐੱਲ. ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੰਦੀਪ ਸ਼ਰਮਾ ਨੇ 68 ਮੈਚਾਂ 'ਚ 83 ਵਿਕਟ ਝਟਕੇ ਹਨ। ਇਸ ਦੌਰਾਨ ਉਨ੍ਹਾਂ ਦਾ ਇਕਨਾਮਿਕ ਰੇਟ 7.73 ਦਾ ਰਿਹਾ ਹੈ। ਸੰਦੀਪ ਇਕ ਮੈਚ ਦੌਰਾਨ 2 ਬਾਰ ਚਾਰ ਚਾਰ ਵਿਕਟ ਝਟਕ ਚੁੱਕੇ ਹਨ। ਸੀਜ਼ਨ-11 ਉਨ੍ਹਾਂ ਦੀ ਹੁਣ ਤੱਕ ਸਭ ਤੋਂ ਬੈਸਟ ਸੈਸ਼ਨ ਰਿਹਾ ਹੈ। ਜਿਸਦੇ 11 ਮੈਚਾਂ 'ਚ ਉਨ੍ਹਾਂ ਨੇ ਕੁਲ 18 ਵਿਕਟ ਹਾਸਲ ਕੀਤੇ ਸਨ ।