ਸਾਮੀਆ, ਆਸ਼ੀ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਕੁਆਰਟਰਫਾਈਨਲ 'ਚ

10/07/2017 10:39:52 AM

ਯੰਗੂਨ, (ਬਿਊਰੋ)— ਭਾਰਤੀ ਬੈਡਮਿੰਟਨ ਖਿਡਾਰਨ ਸਾਮੀਆ ਇਮਾਦ ਫਾਰੂਕੀ ਅਤੇ ਆਸ਼ੀ ਰਾਵਤ ਨੇ ਅੱਜ ਇੱਥੇ ਏਸ਼ੀਆ ਜੂਨੀਅਰ ਚੈਂਪੀਅਨਸਿਪ ਦੇ ਅੰਡਰ-15 ਲੜਕੀਆਂ ਦੇ ਸਿੰਗਲ ਸੈਮੀਫਾਈਨਲ 'ਚ ਜਗ੍ਹਾ ਬਣਾਈ। 
ਤੀਜਾ ਦਰਜਾ ਪ੍ਰਾਪਤ ਸਾਮੀਆ ਨੇ ਜਾਪਾਨ ਦੀ ਕਾਊਰੂ ਸੁਗੀਆਮਾ ਨੂੰ 14-21, 21-13, 21-13 ਨਾਲ ਹਰਾਇਆ ਜਦਕਿ ਆਸ਼ੀ ਨੇ ਵੀ ਜਾਪਾਨ ਦੀ ਹੀ ਸੇਰੋਨੋ ਯੋਸ਼ੀਕਾਵਾ ਨੂੰ 21-5, 21-16 ਨਾਲ ਹਰਾਇਆ। ਅੰਡਰ 15 ਪੁਰਸ਼ ਸਿੰਗਲ 'ਚ ਹਾਲਾਂਕਿ ਦੂਜਾ ਦਰਜਾ ਪ੍ਰਾਪਤ ਵਰੁਣ ਕਪੂਰ, ਜਯੰਤ ਰਾਣਾ ਅਤੇ ਆਯੁਸ਼ ਰਾਜ ਗੁਪਤਾ ਨੂੰ ਹਾਰ ਝਲਣੀ ਪਈ।


Related News