ਪਿਤਾ ਰਾਹੁਲ ਦ੍ਰਾਵਿੜ ਦੇ ਨਕਸ਼ੇ ਕਦਮ 'ਤੇ ਸਮਿਤ, ਲਗਾਇਆ ਫਿਰ ਦੋਹਰਾ ਸੈਂਕੜਾ

Tuesday, Feb 18, 2020 - 12:32 AM (IST)

ਪਿਤਾ ਰਾਹੁਲ ਦ੍ਰਾਵਿੜ ਦੇ ਨਕਸ਼ੇ ਕਦਮ 'ਤੇ ਸਮਿਤ, ਲਗਾਇਆ ਫਿਰ ਦੋਹਰਾ ਸੈਂਕੜਾ

ਜਲੰਧਰ— ਕ੍ਰਿਕਟ ਜਗਤ 'ਚ ਦੀਵਾਰ ਦੇ ਨਾਂ ਤੋਂ ਮਸ਼ਹੂਰ ਭਾਰਤ ਦੇ ਦਿੱਗਜ ਬੱਲੇਬਾਜ਼ ਰਾਹੁਲ ਦ੍ਰਾਵਿੜ ਦੇ ਬੇਟੇ ਸਮਿਤ ਦ੍ਰਾਵਿੜ ਵੀ ਆਪਣੇ ਪਿਤਾ ਦੀ ਰਾਹ 'ਤੇ ਚੱਲ ਰਹੇ ਹਨ। ਸਮਿਤ ਨੇ ਆਪਣੇ ਸਕੂਲ ਵਲੋਂ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋਹਰਾ ਸੈਂਕੜਾ ਲਗਾਇਆ, ਜਿਸ 'ਚ 33 ਬਾਊਂਡਰੀਆਂ ਸਨ। ਇਸ ਤੋਂ ਪਹਿਲਾਂ ਵੀ ਸਮਿਤ ਸਕੂਲ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾ ਚੁੱਕਿਆ ਹੈ।

PunjabKesari
ਬੀ. ਟੀ. ਆਰ. ਸ਼ੀਲਡ ਅੰਡਰ-14 ਦੇ ਮੈਚ 'ਚ ਸਮਿਤ ਨੇ ਆਪਣੇ ਸਕੂਲ ਮਾਲਿਆ ਅਦਿੱਤੀ ਇੰਟਰਨੈਸ਼ਨਲ ਵਲੋਂ ਖੇਡਦੇ ਹੋਏ ਉਨ੍ਹਾਂ ਨੇ 204 ਦੌੜਾਂ ਦੀ ਪਾਰੀ ਖੇਡੀ। ਉਸਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ 'ਤੇ 377 ਦੌੜਾਂ ਬਣਾਈਆਂ। ਸਮਿਤ ਦ੍ਰਾਵਿੜ ਦੀ ਇਸ ਪਾਰੀ 'ਚ 33 ਬਾਊਂਡਰੀਆਂ ਸ਼ਾਮਲ ਸੀ। ਇਸ ਮੈਚ 'ਚ ਉਨ੍ਹਾਂ ਨੇ ਆਪਣੇ ਬੱਲੇ ਦੇ ਨਾਲ ਹੀ ਨਹੀਂ ਗੇਂਦ ਦੇ ਨਾਲ ਵੀ ਕਮਾਲ ਕਰਕੇ ਦਿਖਾਇਆ। ਸਮਿਤ ਨੇ ਵਿਰੋਧੀ ਟੀਮ ਦੇ 2 ਬੱਲੇਬਾਜ਼ਾਂ ਨੂੰ ਆਊਟ ਕੀਤਾ, ਜਿਸ ਨਾਲ ਪੂਰੀ ਟੀਮ 110 ਦੌੜਾਂ 'ਤੇ ਢੇਰ ਹੋ ਗਈ ਤੇ ਵੱਡੇ ਅੰਤਰ ਨਾਲ ਮੈਚ ਹਾਰ ਗਈ।

PunjabKesari
ਇਹ ਰਿਕਾਰਡ ਦਰਜ ਹੈ ਸਮਿਤ ਦੇ ਨਾਂ
ਸਮਿਤ ਨੇ 201 ਦੌੜਾਂ ਦੀ ਪਾਰੀ ਦੇ ਲਈ 256 ਗੇਂਦਾਂ ਖੇਡੀਆਂ। ਖਾਸ ਗੱਲ ਇਹ ਵੀ ਰਹੀ ਕਿ ਸਮਿਤ ਨੇ ਦੂਜੀ ਪਾਰੀ 'ਚ ਵੀ ਅਜੇਤੂ 94 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਹ ਇਸ ਡਰਾਅ ਮੈਚ 'ਚ ਗੇਂਦਬਾਜ਼ੀ ਕਰਦੇ ਹੋਏ 3 ਵਿਕਟਾਂ ਹਾਸਲ ਕਰਨ 'ਚ ਕਾਮਯਾਬ ਰਹੇ। ਸਮਿਤ ਨੇ 9 ਸਾਲ ਦੀ ਉਮਰ 'ਚ ਅੰਡਰ-12 ਗੋਪਾਲਨ ਕ੍ਰਿਕਟ ਚੈਲੰਜ਼ ਟੂਰਨਾਮੈਂਟ ਦੇ ਦੌਰਾਨ ਬੈਸਟ ਬੱਲੇਬਾਜ਼ ਦਾ ਐਵਾਰਡ ਵੀ ਆਪਣੇ ਨਾਂ ਕਰ ਚੁੱਕੇ ਹਨ। ਸਤੰਬਰ 2015 'ਚ ਹੋਏ ਇਸ ਟੂਰਨਾਮੈਂਟ ਦੇ ਦੌਰਾਨ ਉਨ੍ਹਾਂ ਨੇ ਮਾਲਿਆ ਅਦਿੱਤਿ ਸਕੂਲ ਦੇ ਲਈ 77,93  ਤੇ 77 ਦੌੜਾਂ ਦੀ ਪਾਰੀ ਖੇਡੀ ਸੀ।


author

Gurdeep Singh

Content Editor

Related News