ਇੰਗਲੈਂਡ ਦੇ ਕੋਚ ਦਾ ਬਿਆਨ- IPL ’ਚ ਖੇਡਣ ਨਾਲ ਸੈਮ ਕੁਰੇਨ ਨੂੰ ਹੋਇਆ ਫ਼ਾਇਦਾ

Saturday, Jul 03, 2021 - 08:25 PM (IST)

ਇੰਗਲੈਂਡ ਦੇ ਕੋਚ ਦਾ ਬਿਆਨ- IPL ’ਚ ਖੇਡਣ ਨਾਲ ਸੈਮ ਕੁਰੇਨ ਨੂੰ ਹੋਇਆ ਫ਼ਾਇਦਾ

ਸਪੋਰਟਸ ਡੈਸਕ- ਇੰਗਲੈਂਡ ਦੇ ਕਾਰਜਕਾਰੀ ਮੁੱਖ ਕੋਚ ਗ੍ਰਾਹਮ ਥੋਰਪ ਦਾ ਮੰਨਣਾ ਹੈ ਕਿ ਆਈ. ਪੀ. ਐੱਲ. ਵਿਚ ਬਹੁਤ ਦਬਾਅ ਵਿਚਾਲੇ ਮੈਚ ਖੇਡਣ ਕਾਰਨ ਸੈਮ ਕੁਰਨ ਸੀਮਿਤ ਓਵਰਾਂ ਵਿਚ ਬਿਹਤਰ ਆਲਰਾਊਂਡਰ ਬਣ ਕੇ ਉੱਭਰੇ ਹਨ। ਆਈ. ਪੀ. ਐੱਲ. ਵਿਚ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਲਈ ਖੇਡਣ ਵਾਲੇ 23 ਸਾਲ ਦੇ ਸੈਮ ਕੁਰੇਨ ਨੇ ਸ੍ਰੀਲੰਕਾ ਖ਼ਿਲਾਫ਼ ਦੂਜੇ ਵਨ ਡੇ ਵਿਚ 48 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।

ਥੋਰਪ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਆਈ. ਪੀ. ਐੱਲ. ਖੇਡਣ ਨਾਲ ਉਨ੍ਹਾਂ ਨੂੰ ਕਾਫੀ ਫ਼ਾਇਦਾ ਹੋਇਆ ਹੈ। ਆਈ. ਪੀ. ਐੱਲ. ਵਿਚ ਉਨ੍ਹਾਂ ਨੂੰ ਬਹੁਤ ਦਬਾਅ ਵਿਚਾਲੇ ਖੇਡਣ ਦਾ ਮੌਕਾ ਮਿਲਿਆ ਜਿਸ ਨਾਲ ਉਹ ਬਿਹਤਰ ਪ੍ਰਦਰਸ਼ਨ ਕਰ ਸਕੇ। ਉਹ ਹਮਲਾਵਰ ਬੱਲੇਬਾਜ਼ ਪਹਿਲਾਂ ਤੋਂ ਸਨ ਪਰ ਹੁਣ ਹੋਰ ਨਿਖਰ ਗਏ ਹਨ। ਆਈ. ਪੀ. ਐੱਲ. ਵਿਚ ਉਨ੍ਹਾਂ ਨੇ ਅਹਿਮ ਮੌਕਿਆਂ 'ਤੇ ਗੇਂਦਬਾਜ਼ੀ ਕੀਤੀ। ਉਨ੍ਹਾਂ 'ਤੇ ਦਬਾਅ ਰਿਹਾ ਪਰ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ।

ਮੁੱਖ ਕੋਚ ਕ੍ਰਿਸ ਸਿਲਵਰਵੁਡ ਦੀ ਥਾਂ ਸ੍ਰੀਲੰਕਾ ਖ਼ਿਲਾਫ਼ ਵਨ ਡੇ ਸੀਰੀਜ਼ ਵਿਚ ਇੰਗਲੈਂਡ ਦੇ ਕੋਚ ਦੀ ਭੂਮਿਕਾ ਨਿਭਾਅ ਰਹੇ ਥੋਰਪ ਨੇ ਕਿਹਾ ਕਿ ਇੰਗਲੈਂਡ ਦੀ ਟੀਮ ਵਿਚ ਆਪਣੀ ਥਾਂ ਬਣਾਉਣ ਲਈ ਉਨ੍ਹਾਂ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਇੱਥੇ ਵੀ ਉਨ੍ਹਾਂ 'ਤੇ ਦਬਾਅ ਬਣਿਆ, ਜੋ ਬੁਰੀ ਗੱਲ ਨਹੀਂ ਹੈ। ਉਹ ਕਾਫੀ ਪ੍ਰਤੀਯੋਗੀ ਹਨ ਤੇ ਅਸੀਂ ਉਨ੍ਹਾਂ ਨੂੰ ਕਰੀਅਰ ਦੇ ਸ਼ੁਰੂਆਤੀ ਦਿਨਾਂ ਤੋਂ ਦੇਖ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹ ਹੋਰ ਬਿਹਤਰ ਹੁੰਦੇ ਜਾਣ।


author

Tarsem Singh

Content Editor

Related News