ਸਾਲੀਸਬਰੀ ਤੇ ਰਾਮ ਦੀ ਜੋੜੀ ਨੇ ਅਮਰੀਕੀ ਓਪਨ ਪੁਰਸ਼ ਡਬਲਜ਼ ਖ਼ਿਤਾਬ ਜਿੱਤਿਆ

Sunday, Sep 12, 2021 - 10:24 AM (IST)

ਸਾਲੀਸਬਰੀ ਤੇ ਰਾਮ ਦੀ ਜੋੜੀ ਨੇ ਅਮਰੀਕੀ ਓਪਨ ਪੁਰਸ਼ ਡਬਲਜ਼ ਖ਼ਿਤਾਬ ਜਿੱਤਿਆ

ਸਪੋਰਟਸ ਡੈਸਕ- ਬਿ੍ਟੇਨ ਦੇ ਸਾਲੀਸਬਰੀ ਤੇ ਅਮਰੀਕਾ ਦੇ ਰਾਜੀਵ ਰਾਮ ਦੀ ਜੋੜੀ ਨੇ ਸ਼ੁੱਕਰਵਾਰ ਨੂੰ ਬਿ੍ਟੇਨ ਦੇ ਜੈਮੀ ਮਰੇ ਤੇ ਬ੍ਰਾਜ਼ੀਲ ਦੇ ਬਰੂਨੋ ਸੋਰੇਸ ਦੀ ਜੋੜੀ ਨੂੰ ਹਰਾ ਕੇ ਯੂ. ਐੱਸ. ਓਪਨ ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਦਾ ਪੁਰਸ਼ ਡਬਲਜ਼ ਖ਼ਿਤਾਬ ਆਪਣੇ ਨਾਂ ਕੀਤਾ। ਇਹ ਇਸ ਜੋੜੀ ਦਾ ਦੂਜਾ ਗਰੈਂਡ ਸਲੈਮ ਖ਼ਿਤਾਬ ਹੈ। ਉਨ੍ਹਾਂ ਨੇ ਮਰੇ ਤੇ ਸੋਰੇਸ ਦੀ ਜੋੜੀ ਨੂੰ 3-6, 6-2, 6-2 ਨਾਲ ਮਾਤ ਦਿੱਤੀ। ਸਾਲੀਸਬਰੀ ਤੇ ਰਾਮ ਨੇ ਇਕੱਠੇ ਖੇਡਦੇ ਹੋਏ 2020 ਆਸਟ੍ਰੇਲਿਆਈ ਓਪਨ ਦਾ ਖ਼ਿਤਾਬ ਹਾਸਲ ਕੀਤਾ ਸੀ। ਮਹਿਲਾ ਡਬਲਜ਼ ਦਾ ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ ਜਿਸ ਵਿਚ ਕੋਕੋ ਗਾਫ ਤੇ ਕੈਟੀ ਮੈਕਨੈਲੀ ਦੀ ਜੋੜੀ ਆਪਣਾ ਪਹਿਲਾ ਮੇਜਰ ਖ਼ਿਤਾਬ ਹਾਸਲ ਕਰਨ ਦੀ ਕੋਸ਼ਿਸ਼ ਕਰਨਗੀਆਂ।


author

Tarsem Singh

Content Editor

Related News