ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ : ਸਾਕਸ਼ੀ, ਰਾਹੁਲ ਅਵਾਰੇ ਭਾਰਤੀ ਟੀਮ 'ਚ ਸ਼ਾਮਲ
Tuesday, Jan 14, 2020 - 12:01 PM (IST)

ਸਪੋਰਟਸ ਡੈਸਕ— ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਅਤੇ ਰਾਸ਼ਟਰਮੰਡਲ ਖੇਡ ਚੈਂਪੀਅਨ ਰਾਹੁਲ ਅਵਾਰੇ 17 ਤੋਂ 23 ਫਰਵਰੀ ਤਕ ਹੋਣ ਵਾਲੀ ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀ 12 ਮੈਂਬਰੀ ਟੀਮ ਦੀ ਗੈਰ ਓਲੰਪਿਕ ਭਾਰ ਵਰਗ 'ਚ ਨੁਮਾਇੰਦਗੀ ਕਰਨਗੇ। ਭਾਰਤੀ ਕੁਸ਼ਤੀ ਮਹਾਸੰਘ ਦੇ ਇਕ ਬਿਆਨ ਦੇ ਮੁਤਾਬਕ ਗੈਰ ਓਲੰਪਿਕ ਵਰਗ ਦੇ ਚੋਣ ਟ੍ਰਾਇਲ ਐਤਵਾਰ ਅਤੇ ਸੋਮਵਾਰ ਨੂੰ ਲਖਨਊ ਅਤੇ ਸੋਨੀਪਤ 'ਚ ਹੋਏ।
ਰਾਸ਼ਟਰਮੰਡਲ ਖੇਡ 2018 ਦੇ ਸੋਨ ਤਮਗਾ ਅਤੇ 2019 'ਚ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਰਾਹੁਲ 61 ਕਿਲੋ ਫ੍ਰੀਸਟਾਈਲ 'ਚ ਉਤਰਨਗੇ। ਇਸ ਤੋਂ ਇਲਾਵਾ ਨਵੀਨ (70 ਕਿਲੋ), ਗੌਰਵ ਬਾਲੀਆਨ (79 ਕਿਲੋ) ਅਤੇ ਸੋਮਵੀਰ (92 ਕਿਲੋ) ਵੀ ਇਸ 'ਚ ਹਿੱਸਾ ਲੈਣਗੇ। ਰੀਓ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਮਹਿਲਾਵਾਂ ਦੇ 65 ਕਿਲੋ ਵਰਗ 'ਚ ਉਤਰੇਗੀ। ਇਸ 'ਚ ਪਿੰਕੀ (55 ਕਿਲੋ), ਸਚਿਨ ਰਾਣਾ (63 ਕਿਲੋ), ਆਦਿਤਿਆ ਕੁੰਡੂ (72 ਕਿਲੋ) ਅਤੇ ਹਰਪ੍ਰੀਤ ਸਿੰਘ (82 ਕਿਲੋ) ਹਿੱਸਾ ਲੈਣਗੇ।