ਸਾਕਸ਼ੀ, ਬਾਸੁਮਾਤਰੇ ਫਾਈਨਲ ''ਚ, ਪਿੰਕੀ, ਪ੍ਰਵੀਨ ਨੂੰ ਕਾਂਸੀ ਤਮਗੇ
Saturday, Apr 13, 2019 - 12:28 PM (IST)

ਕੋਲੋਨ— ਮੌਜੂਦਾ ਯੁਵਾ ਵਿਸ਼ਵ ਚੈਂਪੀਅਨ ਸਾਕਸ਼ੀ (57 ਕਿਲੋਗ੍ਰਾਮ) ਅਤੇ ਪੀਲਾਓ ਬਾਸੁਮਾਤਰੇ (64 ਕਿਲੋਗ੍ਰਾਮ) ਨੇ ਸ਼ੁੱਕਰਵਾਰ ਨੂੰ ਇੱਥੇ ਕੋਲੋਨ ਮੁੱਕੇਬਾਜ਼ੀ ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਤਾਂ ਦੂਜੇ ਪਾਸੇ ਪਿੰਕੀ ਰਾਣੀ (51 ਕਿਲੋਗ੍ਰਾਮ) ਅਤੇ ਪ੍ਰਵੀਨ (60 ਕਿਲੋਗ੍ਰਾਮ) ਨੂੰ ਸੈਮੀਫਾਈਨਲ 'ਚ ਹਾਰ ਕੇ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ।
18 ਸਾਲਾ ਦੀ ਸਾਕਸ਼ੀ ਨੇ ਥਾਈਲੈਂਡ ਦੀ ਤਿਨਤਾਬਥਾਈ ਪ੍ਰਿਡਾਕਾਮੋਨ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ 5-0 ਦੀ ਜਿੱਤ ਦਰਜ ਕੀਤੀ। ਦੋ ਵਾਰ ਦੀ ਯੁਵਾ ਵਿਸ਼ਵ ਚੈਂਪੀਅਨ ਦਾ ਫਾਈਨਲ 'ਚ ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਦਾ ਤਮਗਾ ਜੇਤੂ ਆਇਰਲੈਂਡ ਦੀ ਮਿਸ਼ੇਲਾ ਵਾਲਸ ਨਾਲ ਹੋਵੇਗਾ। ਸਟ੍ਰੈਂਡਜਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਬਾਸੁਮਾਤਰੇ ਨੇ ਡੈਨਮਾਰਕ ਦੀ ਏਈਆਜਾ ਦਿੱਤੇ ਫ੍ਰੋਸਤੋਲਮ ਨੂੰ ਹਰਾਇਆ। ਫਾਈਨਲ 'ਚ 26 ਸਾਲਾ ਇਸ ਖਿਡਾਰਨ ਦਾ ਮੁਕਾਬਲਾ ਚੀਨ ਦੀ ਚੇਂਗਯੂ ਯਾਂਗ ਨਾਲ ਹੋਵੇਗਾ।