ਭੰਗ ਦੀ ਮਹਿਕ ਤੋਂ ਸਕਾਰੀ ਨੂੰ ਅਮਰੀਕੀ ਓਪਨ ਦੇ ਪਹਿਲੇ ਦੌਰ ’ਚ ਹੋਈ ਪ੍ਰੇਸ਼ਾਨੀ

08/29/2023 7:54:50 PM

ਸਪੋਰਟਸ ਡੈਸਕ– ਮਾਰੀਆ ਸਕਾਰੀ ਨੂੰ ਅਮਰੀਕੀ ਓਪਨ ਦੇ ਪਹਿਲੇ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਮੈਚ ਦੌਰਾਨ ਉਸ ਨੂੰ ਭੰਗ ਦੀ ਮਹਿਕ ਨਾਲ ਖੇਡਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ। ਯੂਨਾਨ ਦੀ ਅੱਠਵਾਂ ਦਰਜਾ ਪ੍ਰਾਪਤ ਸਕਾਰੀ ਨੂੰ ਰੇਬੇਕਾ ਮਾਸਾਰੋਵਾ ਹੱਥੋਂ 4-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੇ ਕਿਹਾ,‘‘ਇਹ ਕਿਸ ਤਰ੍ਹਾਂ ਦਾ ਘਾਹ ਸੀ।’’ ਮੈਚ ਦੌਰਾਨ ਉਸ ਨੇ ਚੇਅਰ ਅੰਪਾਇਰ ਵਲੋਂ ਆ ਰਹੀ ਮਹਿਕ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੁਕਾਬਲੇ ’ਤੇ 4-1 ਦੀ ਬੜ੍ਹਤ ਤੋਂ ਕੰਟਰੋਲ ਬਣਾਇਆ ਸੀ। ਇਸ ਤੋਂ ਬਾਅਦ ਸਕਾਰੀ ਨੇ ਕਿਹਾ,‘‘ਇਹ ਮਹਿਕ, ਮੈਨੂੰ ਲੱਗਦਾ ਹੈ ਕਿ ਪਾਰਕ ਵਲੋਂ ਆ ਰਹੀ ਸੀ।’’

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News