ਸਜਨ ਪ੍ਰਕਾਸ਼ ਨੇ ਜਿੱਤਿਆ ਏਸ਼ੀਆ ਇੰਡੋਰ ਖੇਡਾਂ ''ਚ ਚਾਂਦੀ ਦਾ ਤਮਗਾ

09/24/2017 11:54:20 AM

ਐਸ਼ਗਾਬਾਦ, (ਬਿਊਰੋ)— ਭਾਰਤੀ ਤੈਰਾਕ ਸਜਨ ਪ੍ਰਕਾਸ਼ ਨੇ ਅੱਜ ਇੱਥੇ ਪੰਜਵੇਂ ਏਸ਼ੀਆਈ ਇੰਡੋਰ ਅਤੇ ਮਾਰਸ਼ਲ ਆਰਟਸ ਖੇਡਾਂ 'ਚ ਚਾਂਦੀ ਦਾ ਤਮਗਾ ਜਦਕਿ ਦਿਵਿਆ ਗੁਰਲਿੰਗ ਸ਼ਿਲਵੰਤ ਅਤੇ ਪ੍ਰਤਿਕਸ਼ਾ ਚੰਦਰਕਾਂਤ ਪਰਹਾਰ ਨੇ ਕਾਂਸੀ ਤਮਗੇ ਆਪਣੇ ਨਾਂ ਕੀਤੇ। ਪ੍ਰਕਾਸ਼ ਨੇ ਪੁਰਸ਼ 100 ਮੀਟਰ ਬਟਰਫਲਾਈ 'ਚ ਪੋਡੀਅਮ 'ਚ ਦੂਜਾ ਸਥਾਨ ਹਾਸਲ ਕੀਤਾ। ਦਿਵਿਆ ਅਤੇ ਪ੍ਰਤਿਕਸ਼ਾ ਨੇ ਬੈਲਟ ਕੁਸ਼ਤੀ ਮੁਕਾਬਲੇ 'ਚ ਕ੍ਰਮਵਾਰ 70 ਕਿਲੋਗ੍ਰਾਮ ਅਤੇ 75 ਕਿਲੋਗ੍ਰਾਮ ਵਰਗ 'ਚ ਤਮਗੇ ਜਿੱਤੇ।

ਜਦਕਿ ਸੌਰਵ ਕੋਠਾਰੀ ਨੇ ਪੁਰਸ਼ ਬਿਲੀਅਰਡਸ ਸਿੰਗਲ 'ਚ ਆਪਣਾ ਸੈਮੀਫਾਈਨਲ ਮੁਕਾਬਲਾ ਜਿੱਤ ਕੇ ਤਮਗਾ ਪੱਕਾ ਕਰ ਲਿਆ। ਉਨ੍ਹਾਂ ਨੇ ਥਾਈਲੈਂਡ 'ਚ ਥਾਵਟ ਸੁਜਾਰੀਤੁਰਾਕਰਨ ਨੂੰ 3-0 ਨਾਲ ਹਰਾਇਆ। ਭਾਰਤ 5 ਸੋਨ, 7 ਚਾਂਦੀ ਅਤੇ 7 ਕਾਂਸੀ ਤਮਗਿਆਂ ਨਾਲ ਤਮਗਾ ਸੂਚੀ 'ਚ 11ਵੇਂ ਸਥਾਨ 'ਤੇ ਹੈ। ਭਾਰਤੀ ਸਾਈਕਲਿਸਟ ਦੇਬੋਰਾਹ ਹੇਰਾਲਡ ਨੇ ਕੱਲ ਮਹਿਲਾ ਕੇਰਿਨ ਮੁਕਾਬਲੇ 'ਚ ਚਾਂਦੀ ਨਾਲ ਆਪਣਾ ਤੀਜਾ ਤਮਗਾ ਪ੍ਰਾਪਤ ਕੀਤਾ ਸੀ।


Related News