ਸਾਜਨ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ 77 ਕਿਲੋਗ੍ਰਾਮ ਗ੍ਰੀਕੋਰੋਮਨ ਫਾਈਨਲ ''ਚ
Tuesday, Sep 18, 2018 - 01:09 PM (IST)

ਨਵੀਂ ਦਿੱਲੀ— ਭਾਰਤ ਦੇ ਸਾਜਨ ਭਾਨਵਾਲ ਨੇ ਸਲੋਵਾਕੀਆ ਦੇ ਤਰਨਾਵਾ 'ਚ ਚਲ ਰਹੀ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 77 ਕਿਲੋਗ੍ਰਾਮ ਗ੍ਰੀਕੋਰੋਮਨ ਫਾਈਨਲ 'ਚ ਜਗ੍ਹਾ ਬਣਾਕੇ ਘੱਟੋ-ਘੱਟ ਚਾਂਦੀ ਦਾ ਤਮਗਾ ਪੱਕਾ ਕੀਤਾ। ਜੁਲਾਈ 'ਚ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੇ ਹਰਿਆਣਾ ਦੇ ਸਾਜਨ ਨੇ ਸੈਮੀਫਾਈਨਲ 'ਚ ਯੁਕ੍ਰੇਨ ਦੇ ਦਮਿਤਰੋ ਗਾਰਦੁਬੇਈ ਨੁੰ ਹਰਾ ਕੇ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾਈ।
ਟੇਂਪੇਅਰ 'ਚ 2017 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜੇਤੂ ਸਾਜਨ ਸੋਨ ਤਮਗੇ ਮੁਕਾਬਲੇ 'ਚ ਰੂਸ ਦੇ ਇਸਲਾਮ ਓਪੀਏਵ ਨਾਲ ਭਿੜਨਗੇ। ਰਾਸ਼ਟਰੀ ਜੂਨੀਅਰ ਚੈਂਪੀਅਨ ਸਾਜਨ ਨੇ ਕੁਆਰਟਰ ਫਾਈਨਲ 'ਚ ਨਾਰਵੇ ਦੇ ਪੇਰ ਐਂਡਰਸ ਕਿਊਰ ਨੂੰ ਹਰਾਇਆ ਸੀ। ਸਾਜਨ ਤੋਂ ਇਲਾਵਾ ਦੋ ਹੋਰ ਭਾਰਤੀ ਵਿਜੇ ਅਤੇ ਸਾਗਰ ਨੇ ਵੀ ਕ੍ਰਮਵਾਰ 55 ਕਿਲੋਗ੍ਰਾਮ ਅਤੇ 63 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਹ ਕਾਂਸੀ ਦੇ ਤਮਗੇ ਲਈ ਚੁਣੌਤੀ ਪੇਸ਼ ਕਰਨਗੇ।