ਵਿੰਡੀਜ਼ ਵਿਰੁੱਧ ਨੈੱਟ ਗੇਂਦਬਾਜ਼ ਦੇ ਰੂਪ ''ਚ ਭਾਰਤੀ ਟੀਮ ਨਾਲ ਜੁੜਿਆ ਰਹੇਗਾ ਸੈਣੀ
Tuesday, Aug 20, 2019 - 03:37 AM (IST)

ਨਵੀਂ ਦਿੱਲੀ— ਨਵਦੀਪ ਸੈਣੀ ਦੀ ਕਲਾ ਤੋਂ ਪ੍ਰਭਾਵਿਤ ਭਾਰਤੀ ਟੀਮ ਮੈਨੇਜਮੈਂਟ ਨੇ ਇਸ ਤੇਜ਼ ਗੇਂਦਬਾਜ਼ ਨੂੰ ਵੈਸਟਇੰਡੀਜ਼ ਵਿਰੁੱਧ 2 ਟੈਸਟ ਮੈਚਾਂ ਦੀ ਲੜੀ ਲਈ ਨੈੱਟ ਗੇਂਦਬਾਜ਼ ਦੇ ਰੂਪ ਵਿਚ ਟੀਮ ਨਾਲ ਜੋੜੀ ਰੱਖਣ ਦਾ ਫੈਸਲਾ ਕੀਤਾ ਹੈ। ਦਿੱਲੀ ਵਲੋਂ ਘਰੇਲੂ ਕ੍ਰਿਕਟ 'ਚ ਖੇਡਣ ਵਾਲੇ ਸੈਣੀ ਨੇ ਵੈਸਟਇੰਡੀਜ਼ ਵਿਰੁੱਧ ਫਲੋਰਿਡਾ ਵਿਚ ਟੀ-20 ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ ਤੇ ਆਪਣੇ ਪਹਿਲੇ ਮੈਚ 'ਚ ਉਹੀ 'ਮੈਨ ਆਫ ਦਿ ਮੈਚ' ਬਣਿਆ ਸੀ।
ਉਹ ਇਸ ਤੋਂ ਪਹਿਲਾਂ ਇੰਗਲੈਂਡ ਵਿਚ ਭਾਰਤੀ ਟੀਮ ਦੇ ਨੈੱਟ ਗੇਂਦਬਾਜ਼ ਤੇ ਆਈ. ਸੀ. ਸੀ. ਵਿਸ਼ਵ ਕੱਪ ਦੌਰਾਨ ਭੁਵਨੇਸ਼ਵਰ ਕੁਮਾਰ ਦੇ ਕਵਰ ਦੇ ਤੌਰ 'ਤੇ ਟੀਮ ਨਾਲ ਜੁੜਿਆ ਸੀ।