ਸਾਇਨਾ ਅਤੇ ਸੌਰਭ ਦੀਆਂ ਨਜ਼ਰਾਂ ਚੀਨੀ ਤਾਈਪੇ ਖਿਤਾਬ ਫਿਰ ਹਾਸਲ ਕਰਨ ’ਤੇ

Monday, Sep 02, 2019 - 03:02 PM (IST)

ਸਾਇਨਾ ਅਤੇ ਸੌਰਭ ਦੀਆਂ ਨਜ਼ਰਾਂ ਚੀਨੀ ਤਾਈਪੇ ਖਿਤਾਬ ਫਿਰ ਹਾਸਲ ਕਰਨ ’ਤੇ

ਸਪੋਰਟਸ ਡੈਸਕ— ਸਾਬਕਾ ਚੈਂਪੀਅਨ ਸਾਇਨਾ ਨੇਹਵਾਲ ਅਤੇ ਸੌਰਭ ਵਰਮਾ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਚੀਨੀ ਤਾਈਪੇ ਬੀ.ਡਬਲਿਊ.ਐੱਫ. ਵਿਸ਼ਵ ਟੂਰ ਸੁਪਰ 300 ’ਚ ਉਤਰਨਗੇ ਤਾਂ ਉਨ੍ਹਾਂ ਦੀਆਂ ਨਜ਼ਰਾਂ ਮਹਿਲਾ ਅਤੇ ਪੁਰਸ਼ ਵਰਗ ਦੇ ਖਿਤਾਬ ਫਿਰ ਆਪਣੇ ਨਾਂ ਕਰਨ ’ਤੇ ਹੋਣਗੀਆਂ। ਚੋਟੀ ਦਾ ਦਰਜਾ ਪ੍ਰਾਪਤ ਸਾਇਨਾ ਨੇ 2008 ’ਚ ਇੱਥੇ ਖਿਤਾਬ ਜਿੱਤਿਆ ਸੀ ਅਤੇ ਉਸ ਦੇ ਬਾਅਦ ਪਹਿਲੀ ਵਾਰ ਇੱਥੇ ਖੇਡ ਰਹੀ ਹੈ। ਰਾਸ਼ਟਰੀ ਚੈਂਪੀਅਨ ਸੌਰਭ ਨੇ 2016 ’ਚ ਇੱਥੇ ਖਿਤਾਬੀ ਜਿੱਤ ਦਰਜ ਕੀਤੀ ਸੀ। ਫਿੱਟਨੈਸ ਹਾਸਲ ਕਰਨ ਦੇ ਬਾਅਦ ਵਾਪਸੀ ਦੀ ਕੋਸ਼ਿਸ਼ ’ਚ ਲੱਗੇ ਐੱਚ. ਐੱਸ. ਪ੍ਰਣਯ ਵੀ ਬਿਹਤਰ ਪ੍ਰਦਰਸ਼ਨ ਕਰਨਾ ਚਾਹੁਣਗੇ ਜਿਨ੍ਹਾਂ ਨੇ ਬਾਸੇਲ ’ਚ ਵਿਸ਼ਵ ਚੈਂਪੀਅਨਸ਼ਿਪ ’ਚ ਚੀਨੀ ਧਾਕੜ ਲਿਨ ਡੈਨ ਨੂੰ ਹਰਾਇਆ। 

PunjabKesari

ਦੁਨੀਆ ਦੀ ਅੱਠਵੇਂ ਨੰਬਰ ਦੀ ਖਿਡਾਰਨ ਸਾਇਨਾ ਵਿਸ਼ਵ ਚੈਂਪੀਅਨਸ਼ਿਪ ’ਚ ਚੰਗੀ ਫਾਰਮ ’ਚ ਸੀ ਪਰ ਅੰਪਾਇਰਾਂ ਦੇ ਵਿਵਾਦਤ ਫੈਸਲਿਆਂ ਕਾਰਨ ਉਸ ਨੂੰ ਡੈਨਮਾਰਕ ਦੀ ਮੀਆ ਬਲਿਚਫੇਲਟ ਤੋਂ ਹਾਰ ਝਲਣੀ ਪਈ। ਸਾਇਨਾ ਪਹਿਲੇ ਦੌਰ ’ਚ ਕੋਰੀਆ ਦੀ ਅਨ ਸੀ ਯੰਗ ਨਾਲ ਖੇਡੇਗੀ। ਉਨ੍ਹਾਂ ਨੂੰ ਕੈਨੇਡਾ ਦੀ ਦੂਜਾ ਦਰਜਾ ਪ੍ਰਾਪਤ ਮਿਸ਼ੇਲ, ਅਮਰੀਕਾ ਦੀ ਤੀਜਾ ਦਰਜਾ ਪ੍ਰਾਪਤ ਬੇਵੇਨ ਝਾਂਗ ਅਤੇ ਕੋਰੀਆ ਦੀ ਚੌਥਾ ਦਰਜਾ ਪ੍ਰਾਪਤ ਸੰੁਗ ਜਿ ਹਿਊਨ ਤੋਂ ਸਖਤ ਟੱਕਰ ਮਿਲੇਗੀ। ਪੁਰਸ਼ ਸਿੰਗਲ ’ਚ ਸੌਰਭ ਹੈਦਰਾਬਾਦ ਓਪਨ ਦੇ ਆਪਣੇ ਫਾਰਮ ਨੂੰ ਕਾਇਮ ਰੱਖਣਾ ਚਾਹੇਗਾ। ਉਹ ਪਹਿਲੇ ਦੌਰ ’ਚ ਜਾਪਾਨ ਦੇ ਕਾਜੁਮਾਰਾ ਸਕਾਈ ਨਾਲ ਖੇਡੇਗਾ। ਪ੍ਰਣਯ ਦਾ ਸਾਹਮਣਾ ਪਹਿਲੇ ਦੌਰ ’ਚ ਸਥਾਨਕ ਖਿਡਾਰੀ ਜੂ ਵੇਈ ਨਾਲ ਹੋਵੇਗਾ। ਤੀਜਾ ਦਰਜਾ ਪ੍ਰਾਪਤ ਸਮੀਰ ਵਰਮਾ ਦੀ ਟੱਕਰ ਮਲੇਸ਼ੀਆ ਦੇ ਡਾਰੇਨ ਲਿਊ ਨਾਲ ਹੋਵੇਗੀ। ਮਹਿਲਾ ਡਬਲਜ਼ ’ਚ ਅਪਰਣਾ ਬਾਲਨ ਅਤੇ ਪ੍ਰਾਜਕਤਾ ਸਾਵੰਤ ਭਾਰਤੀ ਚੁਣੌਤੀ ਪੇਸ਼ ਕਰਨਗੀਆਂ।


author

Tarsem Singh

Content Editor

Related News