ਓਰਲੀਆਂਸ ਮਾਸਟਰਸ : ਸਾਇਨਾ ਨੇਹਵਾਲ ਤੇ ਇਰਾ ਸ਼ਰਮਾ ਕੁਆਰਟਰ ਫ਼ਾਈਨਲ ’ਚ
Thursday, Mar 25, 2021 - 07:24 PM (IST)
ਸਪੋਰਟਸ ਡੈਸਕ— ਭਾਰਤ ਦੀ ਚੋਟੀ ਦੀ ਮਹਿਲਾ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਨੇ ਫ਼ਰਾਂਸ ’ਚ ਚਲ ਰਹੇ ਓਰਲੀਆਂਸ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ ਮੁਕਾਬਲੇ ’ਚ ਮੇਜ਼ਬਾਨ ਦੇਸ਼ ਦੀ ਖਿਡਾਰਨ ਮੈਰੀ ਬੈਟੋਮੀਨ ਨੂੰ ਸਖ਼ਤ ਮੁਕਾਬਲੇ ’ਚ ਹਰਾ ਦਿੱਤਾ। ਚੌਥਾ ਦਰਜਾ ਪ੍ਰਾਪਤ ਸਾਇਨਾ ਨੇ 51 ਮਿੰਟ ਤਕ ਚਲੇ ਮੁਕਾਬਲੇ ’ਚ ਬੈਟੋਮੀਨ ਨੂੰ 18-21, 21-15, 21-10 ਨਾਲ ਹਰਾ ਦਿੱਤਾ।
ਇਹ ਵੀ ਪੜ੍ਹੋ : ਕੀ ਹੁੰਦਾ ਹੈ ਅੰਪਾਇਰ ਕਾਲ : ਜਿਸ ਨੂੰ ਭਾਰੀ ਵਿਵਾਦ ਦੇ ਬਾਵਜੂਦ ICC ਨੇ ਨਹੀਂ ਬਦਲਣ ਦਾ ਕੀਤਾ ਫ਼ੈਸਲਾ
ਭਾਰਤ ਵੱਲੋਂ ਇਕ ਹੋਰ ਮਹਿਲਾ ਖਿਡਾਰਨ ਵੀ ਕੁਆਰਟਰ ਫ਼ਾਈਨਲ ’ਚ ਪਹੁੰਚਣ ’ਚ ਸਫਲ ਰਹੀ। ਭਾਰਤੀ ਖਿਡਾਰਨ ਇਰਾ ਸ਼ਰਮਾ ਨੇ ਬੁਲਗਾਰੀਆ ਦੀ ਖਿਡਾਰਨ ਮਾਰੀਆ ਮਿਤਸੋਵਾ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਬਾਹਰ ਕੀਤਾ। ਇਰਾ ਨੇ ਮਾਰੀਆ ਨੂੰ 32 ਮਿੰਟ ’ਚ ਵੀ 21-18, 21-13 ਨਾਲ ਹਰਾ ਦਿੱਤਾ। ਇਨ੍ਹਾਂ ਦੋਹਾਂ ਖਿਡਾਰਨਾਂ ਦੇ ਇਲਾਵਾ ਪੁਰਸ ਦੇ ਡਬਲਜ਼ ਮੁਕਾਬਲੇ ’ਚ ਐੱਮ. ਆਰ. ਅਰਜੁਨ ਤੇ ਧਰੁਵ ਕਪਿਲਾ ਦੀ ਜੋੜੀ ਵੀ ਆਪਣੇ ਮੁਕਾਬਲੇ ਜਿੱਤ ਕੇ ਕੁਆਰਟਰ ਫ਼ਾਈਨਲ ’ਚ ਪਹੁੰਚ ਗਈ। ਭਾਰਤੀ ਜੋੜੀ ਨੇ ਇੰਗਲੈਂਡ ਦੇ ਖਿਡਾਰੀਆਂ ਨੂੰ 21-11, 21-12 ਨਾਲ ਹਰਾ ਕੇ ਬਾਹਰ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।