B''Day Spcl : ਜਾਣੋ ਸਾਇਨਾ ਨੇਹਵਾਲ ਦੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਬਾਰੇ ਕੁਝ ਖਾਸ ਗੱਲਾਂ

Sunday, Mar 17, 2019 - 04:54 PM (IST)

B''Day Spcl : ਜਾਣੋ ਸਾਇਨਾ ਨੇਹਵਾਲ ਦੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਬਾਰੇ ਕੁਝ ਖਾਸ ਗੱਲਾਂ

ਸਪੋਰਟਸ ਡੈਸਕ— ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਕਿਸੇ ਵੀ ਤਰ੍ਹਾਂ ਦੀ ਜਾਣ-ਪਛਾਣ ਦੀ ਜ਼ਰੂਰਤ ਨਹੀਂ। ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਅਤੇ ਓਲੰਪਿਕ ਤਮਗਾ ਜੇਤੂ ਸਾਇਨਾ ਨੇਹਵਾਲ ਦਾ ਅੱਜ ਭਾਵ 17 ਮਾਰਚ ਨੂੰ ਜਨਮ ਦਿਨ ਹੈ। ਸਾਇਨਾ ਨੇ ਉਹ ਮੁਕਾਮ ਹਾਸਲ ਕੀਤਾ ਹੈ ਜੋ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ। ਸਾਇਨਾ ਨੇ ਮਹਿਲਾ ਬੈਡਮਿੰਟਨ ਨੂੰ ਇਕ ਨਵੀਂ ਪਛਾਣ ਦਿੱਤੀ ਹੈ। ਸਾਇਨਾ ਦਾ ਸਫਰ ਬੇਹੱਦ ਉਤਰਾਅ-ਚੜ੍ਹਾਅ ਭਰਿਆ ਰਿਹਾ ਹੈ, ਪਰ ਉਸ ਨੇ ਹਾਰ ਕਦੀ ਵੀ ਨਹੀਂ ਮੰਨੀ ਅਤੇ ਅੱਜ ਉਹ ਸਫਲਤਾ ਦੇ ਮੁਕਾਮ ਤਕ ਪਹੰਚ ਗਈ ਹੈ।

ਦਾਦੀ ਨੇ ਨਹੀਂ ਵੇਖਿਆ ਸੀ ਚਿਹਰਾ
PunjabKesari
17 ਮਾਰਚ 1990 ਨੂੰ ਜਦੋਂ ਸਾਇਨਾ ਪੈਦਾ ਹੋਈ ਤਾਂ ਪੁੱਤਰ ਦੀ ਚਾਹ ਰੱਖਣ ਵਾਲੀ ਉਨ੍ਹਾਂ ਦੀ ਦਾਦੀ ਇੰਨੀ ਗੁੱਸੇ 'ਚ ਸੀ ਕਿ ਉਸ ਨੇ ਪੋਤੀ ਦਾ ਇਕ ਮਹੀਨੇ ਤਕ ਮੁੰਹ ਵੀ ਨਹੀਂ ਦੇਖਿਆ ਸੀ। ਪਰ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਉਹ ਸਭ ਕੁਝ ਦਿੱਤਾ ਜਿਸ ਦੀ ਉਹ ਹੱਕਦਾਰ ਸੀ।

ਬੈਡਮਿੰਟਨ ਨਹੀਂ ਇਹ ਖੇਡ ਸੀ ਪਹਿਲੀ ਪਸੰਦ
PunjabKesari
ਸਾਇਨਾ ਨੇਹਵਾਲ ਬਚਪਨ 'ਚ ਬੈਡਮਿੰਟਨ ਨਹੀਂ ਖੇਡਣਾ ਚਾਹੁੰਦੀ ਸੀ। ਉਸ ਨੂੰ ਕਰਾਟੇ ਬੇਹੱਦ ਪਸੰਦ ਸਨ। ਕਰਾਟੇ 'ਚ ਉਹ ਕਈ ਪ੍ਰਤੀਯੋਗਿਤਾਵਾਂ ਵੀ ਜਿੱਤ ਚੁੱਕੀ ਸੀ, ਪਰ 8 ਸਾਲ ਦੀ ਉਮਰ 'ਚ ਕਾਫੀ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਦਾ ਸਰੀਰ ਕਰਾਟੇ ਲਈ ਫਿੱਟ ਨਹੀਂ ਹੋ ਰਿਹਾ ਸੀ। ਇਸ ਲਈ ਉਨ੍ਹਾਂ ਨੂੰ ਮਜਬੂਰਨ ਕਰਾਟੇ ਛੱਡਣੇ ਪਏ। ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਬੈਡਮਿੰਟਨ ਖੇਡਿਆ ਅਤੇ ਅੱਜ ਪੂਰੀ ਦੁਨੀਆ ਇਨ੍ਹਾਂ ਦੀ ਮੁਰੀਦ ਹੈ।

ਪਿਤਾ ਖਰਚ ਕਰ ਦਿੰਦੇ ਸਨ ਅੱਧੀ ਤਨਖਾਹ
PunjabKesari
ਇਕ ਮਿਡਲ ਕਲਾਸ ਫੈਮਲੀ ਦੀ ਸਾਇਨਾ ਦੇ ਪਰਿਵਾਰ ਲਈ ਉਸ ਨੂੰ ਬੈਡਮਿੰਟਨ 'ਚ ਕਰੀਅਰ ਬਣਾਉਣ ਲਈ ਪੈਸਾ ਖਰਚ ਕਰਨਾ ਬਹੁਤ ਮੁਸ਼ਕਲ ਸੀ। ਪਰ ਉਨ੍ਹਾਂ ਦੇ ਪਿਤਾ ਨੇ ਸਾਇਨਾ ਦੀ ਟ੍ਰੇਨਿੰਗ ਲਈ ਆਪਣੀ ਅੱਧੀ ਤਨਖਾਹ ਨਾਲ ਇਕ ਬਿਹਤਰੀਨ ਕੋਚ ਦਿਵਾਇਆ।

ਸਾਇਨਾ ਬਣੀ ਦੁਨੀਆ ਦੀ ਨੰਬਰ ਇਕ ਖਿਡਾਰਨ
PunjabKesari
ਸਾਇਨਾ ਨੇਹਵਾਲ 28 ਮਾਰਚ, 2015 ਦੇ ਦਿਨ ਸਪੇਨ ਦੀ ਕੈਰੋਲਿਨਾ ਮਾਰਿਨ ਨੂੰ ਇੰਡੀਆ ਓਪਨ ਸੁਪਰ ਸੀਰੀਜ਼ ਸੈਮੀਫਾਈਨਲ 'ਚ ਹਰਾ ਕੇ ਦੁਨੀਆ ਦੀ ਨੰਬਰ ਇਕ ਰੈਂਕਿੰਗ ਵਾਲੀ ਪਹਿਲੀ ਭਾਰਤ ਮਹਿਲਾ ਬੈਡਮਿੰਟਨ ਖਿਡਾਰਨ ਬਣੀ ਸੀ। ਸਾਲ 2012 'ਚ ਹੋਏ ਲੰਡਨ ਓਲੰਪਿਕ 'ਚ ਸਾਇਨਾ ਨੇ ਇਤਿਹਾਸ ਰਚਦੇ ਹੋਏ ਬੈਡਮਿੰਟਨ ਦੇ ਮਹਿਲਾ ਸਿੰਗਲ ਮੁਕਾਬਲੇ 'ਚ ਕਾਂਸੀ ਤਮਗਾ ਹਾਸਲ ਕੀਤਾ। ਬੈਡਮਿੰਟਨ ਦੀ ਦੁਨੀਆ 'ਚ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਸੀ।

ਪਾਰੁਪੱਲੀ ਕਸ਼ਯਪ ਨਾਲ ਕੀਤਾ ਵਿਆਹ
PunjabKesari
ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਅਤੇ ਪਾਰੂਪੱਲੀ ਕਸ਼ਯਪ ਦੇ ਨਾਲ 14 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝੀ ਗਈ। ਪਾਰੂਪੱਲੀ ਕਸ਼ਯਪ ਵੀ ਬੈੱਡਮਿੰਟਨ ਸਟਾਰ ਹਨ। ਦੋਵੇਂ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਸਨ ਅਤੇ ਦੋਸਤ ਸਨ। ਇਹ ਦੋਸਤੀ ਪਿਆਰ 'ਚ ਬਦਲੀ ਅਤੇ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।

ਪਦਮ ਸ਼੍ਰੀ ਨਾਲ ਨਵਾਜ਼ੀ ਜਾ ਚੁੱਕੀ ਹੈ ਸਾਇਨਾ
PunjabKesari
ਸਾਇਨਾ ਨੇਹਵਾਲ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਅਤੇ ਭਾਰਤ ਦੇ ਸਰਵਉੱਚ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਲ ਸਨਮਾਨਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ 'ਤੇ ਇਕ ਫਿਲਮ ਵੀ ਆਉਣ ਵਾਲੀ ਹੈ ਜਿਸ 'ਚ ਉਨ੍ਹਾਂ ਦੀ ਪੂਰੀ ਕਹਾਣੀ ਦਿਖਾਈ ਜਾਵੇਗੀ।


author

Tarsem Singh

Content Editor

Related News