ਏਸ਼ੀਆਈ ਖੇਡਾਂ ''ਚ ਵੇਟਲਿਫਟਿੰਗ ''ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਮੀਰਾਬਾਈ

Saturday, Jun 30, 2018 - 02:37 PM (IST)

ਏਸ਼ੀਆਈ ਖੇਡਾਂ ''ਚ ਵੇਟਲਿਫਟਿੰਗ ''ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਮੀਰਾਬਾਈ

ਨਵੀਂ ਦਿੱਲੀ— ਵਿਸ਼ਵ ਚੈਂਪੀਅਨ ਸਾਈਖੋਮ ਮੀਰਾਬਾਈ ਚਾਨੂ ਆਗਾਮੀ ਏਸ਼ੀਆਈ ਖੇਡਾਂ 'ਚ ਵੇਟਲਿਫਟਿੰਗ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਭਾਰਤੀ ਵੇਟਲਿਫਟਿੰਗ ਮਹਾਸੰਘ ਨੇ ਸ਼ੁੱਕਰਵਾਰ ਨੂੰ ਇੱਥੇ ਏਸ਼ੀਆਈ ਖੇਡਾਂ ਦੇ ਲਈ ਪੰਜ ਮੈਂਬਰੀ ਟੀਮ ਦਾ ਐਲਾਨ ਕੀਤਾ ਸੀ। ਪਿਛਲੀ ਸਾਲ ਵਿਸ਼ਵ ਚੈਂਪੀਅਨ ਅਤੇ ਇਸ ਸਾਲ ਅਪ੍ਰੈਲ 'ਚ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੀ ਮੀਰਾਬਾਈ 48 ਕਿਲੋਗ੍ਰਾਮ ਮੁਕਾਬਲੇ 'ਚ ਹਿੱਸਾ ਲਵੇਗੀ।

ਇਕ ਹੋਰ ਭਾਰਤੀ ਮਹਿਲਾ ਵੇਟਲਿਫਟਰ ਰਾਖੀ ਹਲਦਰ 63 ਕਿਲੋਗ੍ਰਾਮ ਮੁਕਾਬਲੇ 'ਚ ਖੇਡੇਗੀ। ਬਾਕੀ ਤਿੰਨ ਖਿਡਾਰੀ ਪੁਰਸ਼ ਹਨ ਜਿਨ੍ਹਾਂ 'ਚ 2018 ਦੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਸਤੀਸ਼ ਕੁਮਾਰ ਸ਼ਿਵਲਿੰਗਮ ਅਤੇ ਅਜੇ ਸਿੰਘ (ਦੋਵੇਂ 77 ਕਿਲੋਗ੍ਰਾਮ) ਅਤੇ 2014 ਦੇ ਗਲਾਸਗੋ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਤਮਗਾ ਜਿੱਤਣ ਵਾਲਾ ਵਿਕਾਸ ਠਾਕੁਰ (94 ਕਿਲੋਗ੍ਰਾਮ) ਸ਼ਾਮਲ ਹਨ। ਪਿਛਲੀਆਂ ਏਸ਼ੀਆਈ ਖੇਡਾਂ 'ਚ ਭਾਰਤ ਨੇ 6 ਵੇਟਲਿਫਟਰ ਭੇਜੇ ਸਨ ਅਤੇ ਉਹ ਇਕ ਵੀ ਤਮਗਾ ਜਿੱਤਣ 'ਚ ਅਸਫਲ ਰਹੇ ਸਨ। ਮੀਰਾਬਾਈ ਆਪਣੇ ਵਰਗ 'ਚ ਨੌਵੇਂ ਸਥਾਨ 'ਤੇ ਰਹੀ ਸੀ। ਹਾਲਾਂਕਿ ਇਸ ਵਾਰ ਉਹ ਤਮਗਾ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਹੈ।

ਟੀਮ ਇਸ ਤਰ੍ਹਾਂ ਹੈ :
ਮਹਿਲਾ : 48 ਕਿਲੋਗ੍ਰਾਮ 'ਚ ਮੀਰਾਬਾਈ ਚਾਨੂ, 63 ਕਿਲੋਗ੍ਰਾਮ 'ਚ ਰਾਖੀ ਹਲਦਰ
ਪੁਰਸ਼ : 77 ਕਿਲੋਗ੍ਰਾਮ 'ਚ ਸਤੀਸ਼ ਕੁਮਾਰ ਸ਼ਿਵਲਿੰਗਮ, ਅਜੇ ਸਿੰਘ, 94 ਕਿਲੋਗ੍ਰਾਮ 'ਚ ਵਿਕਾਸ ਠਾਕੁਰ


Related News