ਸਾਈ ਉਤੇਜਿਤਾ ਰਾਵ ਥਾਈਲੈਂਡ ਓਪਨ ਦੇ ਮੁੱਖ ਡਰਾਅ ''ਚ
Tuesday, Jul 30, 2019 - 05:30 PM (IST)

ਸਪੋਰਟਸ ਡੈਸਕ— ਭਾਰਤੀ ਬੈਡਮਿੰਟਨ ਖਿਡਾਰਨ ਸਾਈ ਉਤੇਜਿਤਾ ਰਾਵ ਨੇ ਮੰਗਲਵਾਰ ਨੂੰ ਇੱਥੇ ਕੁਆਲੀਫਾਇੰਗ ਦੌਰ 'ਚ ਆਪਣੇ ਦੌਰ ਦਾ ਮੁਕਾਬਲਾ ਜਿੱਤ ਕੇ ਥਾਈਲੈਂਡ ਓਪਨ ਦੇ ਮਹਿਲਾ ਸਿੰਗਲ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਈ। ਉਤੇਜਿਤਾ ਰਾਵ ਕੈਨੇਡਾ ਦੀ ਟੈਮ ਬ੍ਰਿਟਨੀ ਦੇ ਖਿਲਾਫ ਪਹਿਲਾ ਗੇਮ ਗੁਆਉਣ ਦੇ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ 16-21, 21-14, 21-19 ਨਾਲ ਜਿੱਤ ਦਰਜ ਕਰਕੇ ਮਹਿਲਾ ਸਿੰਗਲ ਦੇ ਮੁੱਖ ਡਰਾਅ 'ਚ ਪਹੁੰਚੀ। ਮਹਿਲਾ ਸਿੰਗਲ 'ਚ ਸਾਇਨਾ ਨੇਹਵਾਲ ਦੇ ਇਲਾਵਾ ਪੁਰਸ਼ ਸਿੰਗਲ 'ਚ ਬੀ ਸਾਈ ਪ੍ਰਣੀਤ, ਪ੍ਰਦੀਪ, ਕਿਦਾਂਬੀ ਸ਼੍ਰੀਕਾਂਤ, ਐੱਚ.ਐੱਸ. ਪ੍ਰਣਯ ਅਤੇ ਪਾਰੂਪੱਲੀ ਕਸ਼ਯਪ ਜਿਹੇ ਭਾਰਤੀ ਖਿਡਾਰੀ ਵੀ ਇਸ ਵਿਸ਼ਵ ਟੂਰ ਦੇ ਮੁੱਖ ਡਰਾਅ 'ਚ ਚੁਣੌਤੀ ਪੇਸ਼ ਕਰਨਗੇ ਜੋ ਬੁੱਧਵਰ ਨੂੰ ਸ਼ੁਰੂ ਹੋਵੇਗਾ।