ਮਹਿਲਾ ਖਿਡਾਰੀਆਂ ਨਾਲ ਛੇੜਛਾੜ ਦੀਆਂ ਸ਼ਿਕਾਇਤਾਂ ਮਗਰੋਂ SAI ਨੇ ਲਿਆ ਅਹਿਮ ਫ਼ੈਸਲਾ

Thursday, Jun 16, 2022 - 11:11 AM (IST)

ਮਹਿਲਾ ਖਿਡਾਰੀਆਂ ਨਾਲ ਛੇੜਛਾੜ ਦੀਆਂ ਸ਼ਿਕਾਇਤਾਂ ਮਗਰੋਂ SAI ਨੇ ਲਿਆ ਅਹਿਮ ਫ਼ੈਸਲਾ

ਨਵੀਂ ਦਿੱਲੀ (ਏਜੰਸੀ)- ਮਹਿਲਾ ਖਿਡਾਰੀਆਂ ਵੱਲੋਂ ਆਪਣੇ ਕੋਚ ਖ਼ਿਲਾਫ਼ ਛੇੜਛਾੜ ਦੀਆਂ 2 ਸ਼ਿਕਾਇਤਾਂ ਤੋਂ ਬਾਅਦ ਭਾਰਤੀ ਖੇਡ ਅਥਾਰਟੀ (ਸਾਈ) ਨੇ ਬੁੱਧਵਾਰ ਨੂੰ ਰਾਸ਼ਟਰੀ ਖੇਡ ਮਹਾਸੰਘਾਂ (ਐੱਨ. ਐੱਸ. ਐੱਫ.) ਲਈ ਘਰੇਲੂ ਅਤੇ ਵਿਦੇਸ਼ ਵਿਚ ਹੋਣ ਵਾਲੇ ਮੁਕਾਬਲਿਆਂ 'ਚ ਮਹਿਲਾ ਖਿਡਾਰੀਆਂ ਦੇ ਹੋਣ ਦੀ ਸਥਿਤੀ ਵਿਚ ਟੀਮ 'ਚ ਇਕ ਮਹਿਲਾ ਕੋਚ ਨੂੰ ਸ਼ਾਮਲ ਕਰਨਾ ਜ਼ਰੂਰੀ ਕਰ ਦਿੱਤਾ ਹੈ। ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ, SAI ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਨੇ ਸੋਮਵਾਰ ਨੂੰ ਨਵੇਂ ਪ੍ਰੋਟੋਕੋਲ 'ਤੇ ਚਰਚਾ ਕਰਨ ਲਈ 15 ਤੋਂ ਜ਼ਿਆਦਾ NSF ਅਧਿਕਾਰੀਆਂ ਨਾਲ ਨਾਲ ਗੱਲਬਾਤ ਕੀਤੀ, ਜੋ ਆਉਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਖਿਡਾਰੀਆਂ ਨੂੰ ਭੇਜਣਗੇ।

ਇਹ ਵੀ ਪੜ੍ਹੋ: ਅਮਰੀਕਾ ਛੂਤ ਦੀਆਂ ਬੀਮਾਰੀਆਂ ਨਾਲ ਨਜਿੱਠਣ ਲਈ ਭਾਰਤ ਨੂੰ ਦੇਵੇਗਾ 12.2 ਕਰੋੜ ਡਾਲਰ

ਇੱਕ ਮਹਿਲਾ ਸਾਈਕਲਿਸਟ ਨੇ ਹਾਲ ਹੀ ਵਿੱਚ ਸਲੋਵੇਨੀਆ ਵਿੱਚ ਮੁੱਖ ਕੋਚ ਆਰਕੇ ਸ਼ਰਮਾ 'ਤੇ "ਅਣਉਚਿਤ ਵਿਵਹਾਰ" ਦਾ ਦੋਸ਼ ਲਗਾਇਆ ਸੀ ਅਤੇ ਉਸ ਵਿਰੁੱਧ ਐੱਫ.ਆਈ.ਆਰ. ਵੀ ਦਰਜ ਕਰਵਾਈ ਸੀ। ਇਸ ਤੋਂ ਬਾਅਦ ਕੋਚ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਖ਼ਿਲਾਫ਼ ਵਿਸਤ੍ਰਿਤ ਜਾਂਚ ਚੱਲ ਰਹੀ ਹੈ। ਇੱਕ ਮਹਿਲਾ ਮਲਾਹ ਨੇ ਵੀ ਜਰਮਨੀ ਵਿੱਚ ਸਿਖ਼ਲਾਈ ਦੌਰੇ ਦੌਰਾਨ ਉਸ ਨੂੰ ਅਸਹਿਜ ਮਹਿਸੂਸ ਕਰਾਉਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਹਾਲਾਂਕਿ ਉਸ ਨੇ ਸਰੀਰਕ ਪਰੇਸ਼ਾਨੀ ਦੀ ਸ਼ਿਕਾਇਤ ਨਹੀਂ ਕੀਤੀ ਸੀ। SAI ਦੀ ਇੱਕ ਰੀਲੀਜ਼ ਦੇ ਅਨੁਸਾਰ, NSFs ਨੂੰ ਕੁਝ "ਜ਼ਿੰਮੇਵਾਰੀਆਂ" ਸੌਂਪੀਆਂ ਗਈਆਂ ਹਨ, ਜਿਸ ਵਿੱਚ 'ਘਰੇਲੂ ਅਤੇ ਅੰਤਰਰਾਸ਼ਟਰੀ ਮੁਕਾਬਲੇ ਲਈ ਯਾਤਰਾ ਦੌਰਾਨ ਮਹਿਲਾ ਐਥਲੀਟ ਹੋਣ ਦੀ ਸਥਿਤੀ ਵਿੱਚ ਟੀਮ ਵਿੱਚ ਇੱਕ ਮਹਿਲਾ ਕੋਚ ਨੂੰ ਲਿਜਾਣਾ ਲਾਜ਼ਮੀ ਬਣਾਉਣਾ" ਸ਼ਾਮਲ ਹੈ।' NSFs ਨੂੰ ਸਾਰੇ ਰਾਸ਼ਟਰੀ ਕੋਚਿੰਗ ਕੈਂਪਾਂ ਅਤੇ ਵਿਦੇਸ਼ੀ ਦੌਰਿਆਂ ਵਿੱਚ ਪਾਲਣਾ ਅਧਿਕਾਰੀ (ਪੁਰਸ਼ ਅਤੇ ਔਰਤ) ਨਿਯੁਕਤ ਕਰਨ ਲਈ ਕਿਹਾ ਗਿਆ ਹੈ। ਪਾਲਣਾ ਅਧਿਕਾਰੀ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਵਿੱਚ ਖਿਡਾਰੀਆਂ ਅਤੇ ਹੋਰਾਂ ਨਾਲ ਨਿਯਮਿਤ ਤੌਰ 'ਤੇ ਗੱਲਬਾਤ ਕਰਨਾ ਸ਼ਾਮਲ ਹੋਵੇਗਾ ਤਾਂ ਕਿ ਯਕੀਨੀ ਹੋ ਸਕੇ ਕਿ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਖੇਡਾਂ ਵਿੱਚ ਸਰੀਰਕ ਸ਼ੋਸ਼ਣ ਨੂੰ ਰੋਕਣ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਨੂੰ ਲਾਗੂ ਕਰਨਾ ਵੀ ਸ਼ਾਮਲ ਹੋਵੇਗਾ।

ਇਹ ਵੀ ਪੜ੍ਹੋ: ਏਅਰ ਟ੍ਰੈਫਿਕ ਕੰਟਰੋਲ ਕੋਲੋਂ ਹੋਈ ਗ਼ਲਤੀ! ਪਾਇਲਟਾਂ ਦੀ ਮੂਸਤੈਦੀ ਨਾਲ ਆਸਮਾਨ 'ਚ ਟਕਰਾਉਣ ਤੋਂ ਬਚੇ ਦੋ ਜਹਾਜ਼

ਰੀਲੀਜ਼ ਵਿੱਚ ਕਿਹਾ ਗਿਆ ਹੈ, "ਹੋਰ ਜ਼ਿੰਮੇਵਾਰੀਆਂ ਦੇ ਨਾਲ, ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਜੇਕਰ ਕੋਈ ਮੈਂਬਰ ਉਲੰਘਣਾ ਦੀ ਰਿਪੋਰਟ ਕਰਦਾ ਹੈ, ਤਾਂ ਇਸ ਦੀ ਜਲਦੀ ਤੋਂ ਜਲਦੀ ਜ਼ਿੰਮੇਵਾਰ ਅਧਿਕਾਰੀਆਂ ਨੂੰ ਰਿਪੋਰਟ ਕੀਤੀ ਜਾਵੇ।" ਫੈਡਰੇਸ਼ਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ 'ਉਹ ਇੱਕ 'ਪ੍ਰੀ-ਕੈਂਪ ਸੰਵੇਦਨਸ਼ੀਲਤਾ ਮਾਡਿਊਲ' ਡਿਜ਼ਾਈਨ ਕਰਨ ਅਤੇ ਕਿਸੇ ਵੀ ਰਾਸ਼ਟਰੀ ਕੋਚਿੰਗ ਕੈਂਪ ਅਤੇ ਵਿਦੇਸ਼ੀ ਦੌਰਿਆਂ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਨੂੰ ਸਾਰੇ ਖਿਡਾਰੀਆਂ, ਕੋਚਾਂ ਅਤੇ ਸਹਿਯੋਗੀ ਸਟਾਫ਼ ਨੂੰ ਇਕੱਠੇ ਪੇਸ਼ ਕਰਨ।' SAI ਨੇ NSFs ਨੂੰ ਆਪਣੇ ਕੋਚਿੰਗ ਵਿਭਾਗਾਂ ਵਿੱਚ ਔਰਤਾਂ ਦੀ ਪ੍ਰਤੀਨਿਧਤਾ ਵਧਾਉਣ ਲਈ ਕਿਹਾ ਹੈ। SAI ਨੇ ਕਿਹਾ, "ਇਹ ਦਿਸ਼ਾ-ਨਿਰਦੇਸ਼ ਇੱਕ ਸੁਰੱਖਿਅਤ ਅਤੇ ਸਕਾਰਾਤਮਕ ਮਾਹੌਲ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨਗੇ ਅਤੇ ਇਹ ਸਾਰੇ ਹਿੱਸੇਦਾਰਾਂ ਨੂੰ ਸੁਚੇਤ ਕਰਨਗੇ ਕਿ ਹਰ ਸਮੇਂ ਉਨ੍ਹਾਂ ਨਾਲ ਖੇਡ ਭਾਵਨਾ ਅਤੇ ਨਿਰਪੱਖ ਨੈਤਿਕ ਆਚਰਣ ਦੇ ਮੂਲ ਮੁੱਲਾਂ ਦੇ ਅਨੁਸਾਰ ਨਿਰਪੱਖ ਵਿਵਹਾਰ ਦੀ ਉਮੀਦ ਕੀਤੀ ਜਾਵੇਗੀ।" ਰਿਲੀਜ਼ ਰੀਲੀਜ਼ ਵਿੱਚ ਕਿਹਾ ਗਿਆ ਹੈ, "ਸਾਈ ਨੈਤਿਕ ਆਚਰਣ ਨੂੰ ਖੇਡ ਮੁਕਾਬਲਿਆਂ ਵਿੱਚ ਨਿਰਪੱਖ ਪ੍ਰਸ਼ਾਸਨ ਵਿਚ ਨੀਂਹ ਦੇ ਰੂਪ ਵਿੱਚ ਦੇਖਦਾ ਹੈ।" 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News