ਸਾਗਰ ਧਨਖੜ ਕਤਲ ਕਾਂਡ : ਸੁਸ਼ੀਲ ਕੁਮਾਰ ਦਾ ਕਰੀਬੀ ਜੂਡੋ ਕੋਚ ਸੁਭਾਸ਼ ਹੋਇਆ ਗਿ੍ਰਫ਼ਤਾਰ

Wednesday, Jun 16, 2021 - 01:42 PM (IST)

ਨਵੀਂ ਦਿੱਲੀ— ਜੂਨੀਅਰ ਪਹਿਲਵਾਨ ਸਾਗਰ ਧਨਖੜ ਕਤਲ ਕਾਂਡ ’ਚ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਵੱਡੀ ਕਾਰਵਾਈ ਕਰਦੇ ਹੋਏ ਜੂਡੋ ਕੋਚ ਸੁਭਾਸ਼ ਨੂੰ ਗਿ੍ਰਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਗਰ ਦੇ ਕਤਲ ’ਚ ਓਲੰਪੀਅਨ ਸੁਸ਼ੀਲ ਕੁਮਾਰ ਤੇ ਗਿ੍ਰਫ਼ਾਤਰ ਸਾਥੀਆਂ ਤੋਂ ਪੁੱਛਗਿੱਛ ਦੇ ਬਾਅਦ ਪੁਲਸ ਨੇ ਕੋਚ ਸੁਭਾਸ਼ ਨੂੰ ਗਿ੍ਰਫ਼ਤਾਰ ਕੀਤਾ ਹੈ। ਦਸ ਦਈਏ ਕਿ ਸਾਗਰ ਕਤਲ ਕਾਂਡ ਦਾ ਮੁੱਖ ਦੋਸ਼ੀ 25 ਜੂਨ ਤੋਂ ਨਿਆਇਕ ਰਿਹਾਸਤ ’ਚ ਹੈ ਤੇ ਫ਼ਿਲਹਾਲ ਪੂਰਬੀ ਦਿੱਲੀ ਦੀ ਮੰਡੋਲੀ ਜੇਲ ’ਚ ਬੰਦ ਹੈ।
ਇਹ ਵੀ ਪੜ੍ਹੋ : WTC ਦੇ ਫਾਈਨਲ 'ਚ ਲਾਰ ਦੇ ਬਿਨਾਂ ਵੀ ਸਵਿੰਗ ਕਰੇਗੀ ਗੇਂਦ : ਇਸ਼ਾਂਤ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਛੱਤਰਸਾਲ ਸਟੇਡੀਅਮ ’ਚ 4-5 ਮਈ ਦੀ ਦਰਮਿਆਨੀ ਰਾਤ ਨੂੰ ਹੋਏ ਪਹਿਲਵਾਨ ਸਾਗਰ ਧਨਖੜ ਦੇ ਕਤਲ ਦੇ ਮਾਮਲੇ ’ਚ ਓਲੰਪੀਅਨ ਗੋਲਡ ਮੈਡਲਿਸਟ ਸੁਸ਼ੀਲ ਕੁਮਾਰ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਕਾਫ਼ੀ ਭਾਲ ਕਰਨ ’ਤੇ ਸੁਸ਼ੀਲ ਤੇ ਉਸ ਦੇ ਤਕਰੀਬਨ ਸਾਰੇ ਸਾਥੀ ਪੁਲਸ ਦੀ ਗਿ੍ਰਫ਼ਤ ’ਚ ਹਨ। 

PunjabKesariਇਸ ਵਿਚਾਲੇ ਪਹਿਲਵਾਨ ਸਾਗਰ ਧਨਖੜ ਦੇ ਕਤਲ ਦੇ ਮਾਮਲੇ ’ਚ ਯੂਕ੍ਰੇਨ ਦੀ ਮਿਸਟ੍ਰੀ ਗਰਲ ਦੀ ਐਂਟਰੀ ਨਾਲ ਨਵਾਂ ਟਵਿਸਟ ਆ ਗਿਆ ਹੈ। ਅਜਿਹੇ ’ਚ ਦਿੱਲੀ ਪੁਲਸ਼ ਦੀ ਕ੍ਰਾਈਮ ਬ੍ਰਾਂਚ ਯੂਕ੍ਰੇਨ ਦੀ ਲੜਕੀ ਦੀ ਭਾਲ ’ਚ ਜੁੱਟ ਗਈ ਹੈ। ਕਿਹਾ ਜਾਂ ਰਿਹਾ ਹੈ ਕਿ ਪਹਿਲਵਾਨ ਸਾਗਰ ਕਤਲ ਕਾਂਡ ਦੇ ਚਸ਼ਮਦੀਦ ਸੋਨੂੰ ਮਹਾਲ ਨੇ ਦੱਸਿਆ ਕਿ ਇਸ ਝਗੜੇ ਦਾ ਕੇਂਦਰ ਯੂਕ੍ਰੇਨ ਦੀ ਲੜਕੀ ਸੀ। ਜਾਂਚ ਟੀਮ ਇਸ ਲੜਕੀ ਤੋਂ ਪੁੱਛ-ਗਿੱਛ ਕਰਨਾ ਚਾਹੁੰਦੀ ਹੈ, ਤਾਂ ਜੋ ਦੋਵੇਂ ਪਹਿਲਵਾਨ ਵਿਚਾਲੇ ਦੁਸ਼ਮਨੀ ਦੀ ਵਜ੍ਹਾ ਦਾ ਪਤਾ ਲਗ ਸਕੇ।
ਇਹ ਵੀ ਪੜ੍ਹੋ : BCCI ਨੇ ਖ਼ਤਮ ਕੀਤੀ ਇਸ ਸਪਿਨਰ ’ਤੇ ਪਾਬੰਦੀ, ਸਪਾਟ ਫ਼ਿਕਸਿੰਗ ਕਾਰਨ ਲੱਗਾ ਸੀ ਸਾਰੀ ਜ਼ਿੰਦਗੀ ਲਈ ਬੈਨ

ਜ਼ਿਕਰਯੋਗ ਹੈ ਕਿ 4-5 ਮਈ ਦੀ ਰਾਤ ਨੂੰ ਬਾਹਰੀ ਦਿੱਲੀ ਦੇ ਛੱਤਰਸਾਲ ਸਟੇਡੀਅਮ ’ਚ ਸਾਗਰ ਧਨਖੜ ’ਤੇ ਸੁਸ਼ੀਲ ਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਸਾਗਰ ਦੀ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਕਿ ਉਸ ਨੇ ਬਾਅਦ ’ਚ ਦਮ ਤੋੜ ਦਿੱਤਾ। ਇਸ ਦੌਰਾਨ ਸਾਗਰ ਦੇ ਨਾਲ ਸੋਨੂੰ ਮਹਾਲ ਦਾ ਵੀ ਖ਼ੂਬ ਕੁੱਟਾਪਾ ਚਾੜਿ੍ਹਆ ਗਿਆ। ਸਾਗਰ ਧਨਖੜ ਦੀ ਮੌਤ ਦੀ ਖ਼ਬਰ ਸੁਣ ਕੇ ਸੁਸ਼ੀਲ 18 ਦਿਨਾਂ ਤਕ ਯੂਪੀ, ਹਰਿਆਣਾ, ਉੱਤਰਾਖੰਡ ਤੇ ਪੰਜਾਬ ’ਚ ਪਨਾਹ ਲੈਣ ਦੇ ਬਾਅਦ ਦਿੱਲੀ ਤੋਂ ਅਜੇ ਦੇ ਨਾਲ ਗਿ੍ਰਫ਼ਤਾਰ ਕੀਤਾ ਗਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News