ਸੈਫ ਅੰਡਰ-18 ਚੈਂਪੀਅਨਸ਼ਿਪ : ਬੰਗਲਾਦੇਸ਼ ਖਿਲਾਫ ਉਤਰੇਗਾ ਭਾਰਤ

Thursday, Mar 17, 2022 - 01:59 AM (IST)

ਸੈਫ ਅੰਡਰ-18 ਚੈਂਪੀਅਨਸ਼ਿਪ : ਬੰਗਲਾਦੇਸ਼ ਖਿਲਾਫ ਉਤਰੇਗਾ ਭਾਰਤ

ਜਮਸ਼ੇਦਪੁਰ- ਨੇਪਾਲ ਨੂੰ 7-0 ਨਾਲ ਹਰਾਉਣ ਤੋਂ ਬਾਅਦ ਭਾਰਤੀ ਮਹਿਲਾ ਫੁੱਟਬਾਲ ਟੀਮ ਅਗਲੇ ਮੁਕਾਬਲਿਆਂ ਵਿਚ ਚੰਗੇ ਪ੍ਰਦਰਸ਼ਨ ਨੂੰ ਜਾਰੀ ਰੱਖਣਾ ਚਾਹੁੰਦੀ ਹੈ, ਜਿਸ ਨਾਲ ਕਿ ਪਹਿਲੀ ਵਾਰ ਸੈਫ ਅੰਡਰ-18 ਚੈਂਪੀਅਨਸ਼ਿਪ ਜਿੱਤਣ ਦਾ ਟੀਚਾ ਹਾਸਲ ਕਰ ਸਕੇ।

PunjabKesari

ਇਹ ਖ਼ਬਰ ਪੜ੍ਹੋ- PAK v AUS :  ਬਾਬਰ ਤੇ ਰਿਜ਼ਵਾਨ ਦੇ ਸੈਂਕੜਿਆਂ ਨਾਲ ਪਾਕਿ ਨੇ ਦੂਜਾ ਟੈਸਟ ਕੀਤਾ ਡਰਾਅ
ਮੰਗਲਵਾਰ ਨੂੰ ਭਾਰਤ ਨੇ ਟੂਰਨਾਮੈਂਟ ਵਿਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਜੇ. ਆਰ. ਡੀ. ਟਾਟਾ ਖੇਡ ਕੰਪਲੈਕਸ ਵਿਚ ਲਿੰਡਾ ਕੋਮ ਦੇ 17ਵੇਂ ਅਤੇ 35ਵੇਂ ਮਿੰਟ ਵਿਚ ਦਾਗੇ 2 ਗੋਲ ਦੀ ਮਦਦ ਨਾਲ ਨੇਪਾਲ 'ਤੇ ਵੱਡੀ ਜਿੱਤ ਦਰਜ ਕੀਤੀ। ਭਾਰਤ ਨੂੰ ਅਗਲਾ ਮੁਕਾਬਲਾ ਸ਼ਨੀਵਾਰ ਨੂੰ ਬੰਗਲਾਦੇਸ਼ ਨਾਲ ਖੇਡਣਾ ਹੈ, ਜਿਸ ਨੇ ਢਾਕਾ ਵਿਚ 2021 ਫਾਈਨਲ ਵਿਚ ਭਾਰਤ ਨੂੰ 1-0 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਬੰਗਲਾਦੇਸ਼ ਨੇ ਹੁਣ ਤੱਕ ਇਸ ਚੈਂਪੀਅਨਸ਼ਿਪ ਦੇ ਦੋਵੇਂ ਖਿਤਾਬ ਜਿੱਤੇ ਹਨ। ਟੀਮ 2018 ਵਿਚ ਵੀ ਚੈਂਪੀਅਨ ਬਣੀ ਸੀ।

ਇਹ ਖ਼ਬਰ ਪੜ੍ਹੋ-ਡੈਬਿਊ ਕਰਨਗੇ ਰਵੀਚੰਦਰ, ਅਰਜਨਟੀਨਾ ਵਿਰੁੱਧ ਮੁਕਾਬਲੇ ਲਈ ਭਾਰਤੀ ਹਾਕੀ ਟੀਮ ਗੁਰਜੰਤ ਦੀ ਵਾਪਸੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News