ਸਚਿਨ ਨੇ ਮਲਿੰਗਾ ਨੂੰ ਕੀਤਾ ਟਰੋਲ, ਬੋਲੇ- ਇਹ ਆਦਤ ਬਦਲਣੀ ਹੋਵੇਗੀ

06/25/2020 9:49:46 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਵਿਚ ਆਈ. ਸੀ. ਸੀ. ਕ੍ਰਿਕਟ ਟੂਰਨਾਮੈਂਟ ਨੂੰ ਫਿਰ ਤੋਂ ਕਰਵਾਉਣ ਨੂੰ ਲੈ ਕਈ ਤਰ੍ਹਾਂ ਦੇ ਨਿਯਮ ਤਿਆਰ ਕਰ ਰਹੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਆਈ. ਸੀ. ਸੀ. ਨੇ ਕੋਰੋਨਾ ਦੇ ਵਿਚ ਮੈਚ ਕਰਵਾਉਣ ਨੂੰ ਲੈ ਕੇ ਲਾਰ ਦੇ ਇਸਤੇਮਾਲ 'ਤੇ ਬੈਨ ਲਗਾ ਦਿੱਤਾ ਹੈ। ਅਜਿਹੇ 'ਚ ਸਚਿਨ ਤੇਦੁਲਕਰ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਸ਼੍ਰੀਲੰਕਾ ਦੇ ਯਾਰਕਰ ਕਿੰਗ ਲਸਿਥ ਮਲਿੰਗਾ ਰਨਰਅਪ ਲੈਣ ਤੋਂ ਪਹਿਲਾਂ ਗੇਂਦ ਨੂੰ ਚੁੰਮਦੇ ਹੋਏ ਨਜ਼ਰ ਆ ਰਹੇ । ਸਚਿਨ ਨੇ ਮਲਿੰਗਾ ਦੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ- ਕਿਸੇ ਨੂੰ ਆਈ. ਸੀ. ਸੀ. ਦੇ ਨਿਯਮਾਂ ਦੇ ਬਾਅਦ ਆਪਣੀ ਰਨ ਅਪ ਰੂਟੀਨ ਨੂੰ ਵੀ ਬਦਲਣਾ ਹੋਵੇਗਾ, ਕੀ ਕਰਦੇ ਹੋ ਮਾਲੀ...। 


ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦਾ ਇਹ ਦਿੱਗਜ ਤੇਜ਼ ਗੇਂਦਬਾਜ਼ ਗੇਂਦਬਾਜ਼ੀ ਕਰਨ ਤੋਂ ਪਹਿਲਾਂ ਗੇਂਦ ਨੂੰ ਹਮੇਸ਼ਾ ਚੁੰਮਦਾ ਹੈ। ਅਜਿਹੇ 'ਚ ਕੋਰੋਨਾ ਵਾਇਰਸ ਦੇ ਕਾਰਨ ਮਲਿੰਗਾ ਅਜਿਹਾ ਨਹੀਂ ਕਰ ਸਕੇਗਾ। ਇਹੀ ਕਾਰਨ ਹੈ ਕਿ ਤੇਂਦੁਲਕਰ ਨੇ ਉਸਦੀ ਤਸਵੀਰ ਸ਼ੇਅਰ ਕਰ ਮਲਿੰਗਾ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਹਾਨ ਬੱਲੇਬਾਜ਼ ਦੇ ਟ੍ਰੋਲਿੰਗ ਤੋਂ ਬਾਅਦ ਕ੍ਰਿਕਟ ਫੈਂਸ ਵੀ ਆਪਣੀ ਰਾਏ ਦੇਣ 'ਚ ਪਿੱਛੇ ਨਹੀਂ ਹੱਟੇ। ਕਈ ਯੂਜ਼ਰ ਨੇ ਟਵੀਟ ਕਰ ਮਲਿੰਗਾ ਦੀ ਇਸ ਆਦਤ 'ਤੇ ਕੁਮੈਂਟ ਕੀਤੇ।


Gurdeep Singh

Content Editor

Related News