ਸਟਾਰ ਕ੍ਰਿਕਟਰ ਸਚਿਨ ਇਸ ਦੇਸ਼ 'ਚ ਕਦੀ ਨਹੀਂ ਠੋਕ ਸਕੇ ਵਨ-ਡੇ ਮੈਚ 'ਚ ਸੈਂਕੜਾ

07/23/2019 3:25:03 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਦਿੱਗਜ ਸਲਾਮੀ ਬੱਲੇਬਾਜ਼ ਅਤੇ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਨਾਂ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਵੀ ਇੰਨੇ ਵਰਲਡ ਰਿਕਾਰਡ ਦਰਜ ਹਨ, ਜਿਨ੍ਹਾਂ ਨੂੰ ਤੋੜਨ 'ਚ ਖਿਡਾਰੀਆਂ ਨੂੰ ਦਹਾਕੇ ਲਗ ਜਾਣਗੇ। ਸਚਿਨ ਤੇਂਦੁਲਕਰ ਦੇ ਨਾਂ ਕੌਮਾਂਤਰੀ ਕ੍ਰਿਕਟ 'ਚ 100 ਸੈਂਕੜੇ ਲਗਾਉਣ ਦਾ ਵਰਲਡ ਰਿਕਾਰਡ ਦਰਜ ਹੈ, ਪਰ ਇਕ ਅਜਿਹਾ ਦੇਸ਼ ਵੀ ਹੈ ਜਿੱਥੇ ਸਚਿਨ ਤੇਂਦੁਲਕਰ ਵਨ-ਡੇ ਕ੍ਰਿਕਟ 'ਚ ਸੈਂਕੜਾ ਨਹੀਂ ਲਗਾ ਸਕੇ ਹਨ। ਵਨ-ਡੇ ਕ੍ਰਿਕਟ 'ਚ 49 ਸੈਂਕੜੇ ਲਗਾਉਣ ਦਾ ਮਹਾਰਿਕਾਰਡ ਬਣਾਕੇ ਸੰਨਿਆਸ ਲੈਣ ਵਾਲੇ ਸਚਿਨ ਤੇਂਦੁਲਕਰ ਨੇ ਵੈਸਟਇੰਡੀਜ਼ 'ਚ ਕਦੀ ਵੀ ਵਨ-ਡੇ 'ਚ ਸੈਂਕੜਾ ਨਹੀਂ ਜੜਿਆ ਹੈ। ਜਿੱਥੇ ਤਕ ਕਿ ਟੈਸਟ ਕ੍ਰਿਕਟ 'ਚ ਵੀ ਸਚਿਨ ਤੇਂਦੁਲਕਰ ਦੇ ਨਾਂ ਕੈਰੇਬੀਆਈ ਧਰਤੀ 'ਤੇ ਸਿਰਫ ਇਕ ਸੈਂਕੜਾ ਲਗਾਉਣ ਦਾ ਰਿਕਾਰਡ ਦਰਜ ਹੈ। ਸਚਿਨ ਤੇਂਦੁਲਕਰ ਕਈ ਵਾਰ ਟੈਸਟ ਕ੍ਰਿਕਟ 'ਚ ਵੈਸਟਇੰਡੀਜ਼ ਦੀ ਧਰਤੀ 'ਤੇ ਸੈਂਕੜੇ ਲਗਾਉਣ ਤੋਂ ਵੀ ਖੁੰਝੇ ਗਏ ਹਨ।
PunjabKesari
ਵੈਸਟਇੰਡੀਜ਼ 'ਚ ਸਚਿਨ ਤੇਂਦੁਲਕਰ ਦੇ ਵਨ-ਡੇ ਟਰੈਕ ਰਿਕਾਰਡ ਦੀ ਗੱਲ ਕਰੀਏ ਤਾਂ ਇੱਥੇ ਉਨ੍ਹਾਂ ਨੇ 6 ਵਨ-ਡੇ ਮੈਚ ਖੇਡੇ ਹਨ। ਇਨ੍ਹਾਂ 6 ਮੈਚਾਂ 'ਚੋਂ ਸਚਿਨ ਤੇਂਦੁਲਕਰ ਨੇ 4 ਮੈਚਾਂ 'ਚ ਓਪਨਿੰਗ ਕੀਤੀ ਹੈ, ਜਦਕਿ 2 ਮੈਚ ਉਨ੍ਹਾਂ ਨੰਬਰ 4 'ਤੇ ਬੱਲੇਬਾਜ਼ੀ ਕਰਦੇ ਹੋਏ ਖੇਡੇ ਹਨ। ਇਸ ਦੌਰਾਨ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 65 ਦੌੜਾਂ ਦਾ ਰਿਹਾ ਹੈ, ਜੋ ਇਕ ਵਾਰ ਉਨ੍ਹਾਂ ਨੇ 110 ਗੇਂਦਾਂ 'ਚ ਤਾਂ ਦੂਜੀ ਵਾਰ 111 ਗੇਂਦਾਂ 'ਚ ਬਣਾਇਆ ਹੈ। ਵੈਸਟਇੰਡੀਜ਼ 'ਚ ਵਨ-ਡੇ 'ਚ ਸਚਿਨ ਤੇਂਦੁਲਕਰ ਦਾ ਔਸਤ 54.50 ਦਾ ਰਿਹਾ ਹੈ, ਕਿਉਂਕਿ ਉਹ ਦੋ ਵਾਰ ਅਜੇਤੂ ਪਰਤੇ ਹਨ। ਸਚਿਨ ਤੇਂਦੁਲਕਰ ਨੇ ਸਾਲ 1997 ਅਤੇ ਸਾਲ 2002 'ਚ ਵੈਸਟਇੰਡੀਜ਼ 'ਚ ਵਨ-ਡੇ ਕ੍ਰਿਕਟ ਖੇਡੇ ਹਨ। 1997 ਦੀ ਵਨ-ਡੇ ਸੀਰੀਜ਼ ਦੇ ਚਾਰ ਮੁਕਾਬਲਿਆਂ 'ਚ 3 ਮੁਕਾਬਲੇ ਭਾਰਤ ਨੇ ਹਾਰੇ ਸਨ। ਜਦਕਿ 2002 ਦੀ ਵਨ-ਡੇ ਸੀਰੀਜ਼ 'ਚ ਭਾਰਤ ਨੇ ਸਚਿਨ ਤੇਂਦਲੁਕਰ ਦੀ ਹਾਜ਼ਰੀ 'ਚ ਦੋਵੇਂ ਮੁਕਾਬਲੇ ਜਿੱਤੇ ਸਨ।


Tarsem Singh

Content Editor

Related News