ਸਰਦਾਰ ਸਿੰਘ ਦੇ ਕਰੀਅਰ ''ਚ ਸਚਿਨ ਤੇਂਦੁਲਕਰ ਦਾ ਰਿਹਾ ਵੱਡਾ ਯੋਗਦਾਨ, ਹੋਇਆ ਖੁਲਾਸਾ

Sunday, Sep 16, 2018 - 06:38 PM (IST)

ਨਵੀਂ ਦਿੱਲੀ— ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲਿਆ ਅਤੇ 12 ਸਾਲ ਦੇ ਆਪਣੇ ਲੰਬੇ ਕਰੀਅਰ 'ਤੇ ਵਿਰਾਮ ਲਗਾਇਆ। ਭਾਰਤੀ ਟੀਮ ਹਾਲ ਹੀ 'ਚ ਇਡੋਨੇਸ਼ੀਆ 'ਚ ਸਮਾਪਤ ਹੋਈਆਂ 18ਵੀਆਂ ਏਸ਼ੀਅਨ ਖੇਡਾਂ 'ਚ ਗੋਲਡ ਮੈਡਲ ਜਿੱਤਿਆ ਸੀ। ਉਸ ਨੂੰ ਪਾਕਿਸਤਾਨ 'ਤੇ ਜਿੱਤ ਦੇ ਨਾਲ ਕਾਂਸੀ ਤਮਗੇ ਜਿੱਤ ਕੇ ਸੰਤੁਸ਼ਟ ਰਹਿਣਾ ਪਿਆ।
ਸਰਦਾਰ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਗੱਲਬਾਤ ਕਰਨ ਨਾਲ ਉਨ੍ਹਾਂ ਨੂੰ ਰਾਸ਼ਟਰੀ ਟੀਮ 'ਚ ਵਾਪਸੀ ਕਰਨ ਲਈ ਪ੍ਰੇਰਣਾ ਮਿਲੀ। ਤੇਂਦੁਲਕਰ ਨੇ ਸਰਦਾਰ ਨੂੰ ਕਾਮਨਵੇਲਥ ਖੇਡਾਂ 2018 'ਚ ਟੀਮ 'ਚ ਸ਼ਾਮਲ ਨਾ ਹੋਣ 'ਤੇ ਫੋਨ ਕੀਤਾ ਸੀ ਅਤੇ ਸਖਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਮਹਾਨ ਬੱਲੇਬਾਜ਼ ਦੀ ਇਸ ਸਲਾਹ ਨੂੰ ਮੰਨ ਕੇ ਸਰਕਾਰ ਸਿੰਘ ਰਾਸ਼ਟਰੀ ਹਾਕੀ ਟੀਮ 'ਚ ਵਾਪਸੀ ਕਰਨ 'ਚ ਸਫਲ ਰਹੇ।
ਜ਼ਿਕਰਯੋਗ ਹੈ ਕਿ ਸਰਦਾਰ ਸਿੰਘ ਨੂੰ 2018 ਕਾਮਨਵੇਲਥ ਖੇਡਾਂ ਲਈ ਭਾਰਤੀ ਹਾਕੀ ਟੀਮ 'ਚ ਜਗ੍ਹਾ ਨਹੀਂ ਮਿਲੀ ਸੀ। ਤਾਂ ਭਾਰਤੀ ਟੀਮ ਕਾਂਸੀ ਤਮਗਾ ਜਿੱਤ ਕੇ ਮੈਚ 'ਚ ਇੰਗਲੈਂਡ ਖਿਲਾਫ 1-2 ਨਾਲ ਹਾਰ ਕੇ ਚੌਥੇ ਸਥਾਨ 'ਤੇ ਰਹੀ। ਸਰਦਾਰ ਸਿੰਘ ਨੇ ਫੋਨ 'ਤੇ ਸਚਿਨ ਤੇਂਦੁਲਕਰ ਤੋਂ ਸਲਾਹ ਲਈ ਅਤੇ ਇਸ ਨਾਲ ਉਨ੍ਹਾਂ ਨੂੰ ਸਖਤ ਮਿਹਤਨ ਕਰਨ ਦੀ ਊਰਜਾ ਮਿਲੀ। ਇਸ ਤੋਂ ਬਾਅਦ ਚੈਂਪੀਅਨ ਟਰਾਫੀ 'ਚ ਸਰਦਾਰ ਸਿੰਘ ਦੀ ਟੀਮ 'ਚ ਵਾਪਸੀ ਹੋਈ। ਭਾਰਤ ਨੇ ਚੈਂਪੀਅਨ ਟਰਾਫੀ 'ਚ ਸਿਲਵਰ ਮੈਡਲ ਜਿੱਤਿਆ।
ਸਰਦਾਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਚਿਨ ਭਾਜੀ ਮੇਰੀ ਪ੍ਰੇਰਣਾ ਹੈ। ਉਨ੍ਹਾਂ ਨੇ ਪਿਛਲੇ ਤਿੰਨ-ਚਾਰ ਮਹੀਨਿਆਂ 'ਚ ਮੇਰੀ ਕਾਫੀ ਮਦਦ ਕੀਤੀ, ਜੋ ਕਾਫੀ ਸਖਤ ਸਮਾਂ ਸੀ। ਅਜਿਹਾ ਕੋਈ ਵੀ ਮੌਕਾ ਨਹੀਂ ਰਿਹਾ ਸੀ ਕਿ ਜਦੋਂ ਵੀ ਮੈਂ ਉਨ੍ਹਾਂ ਨੂੰ ਫੋਨ ਕੀਤਾ ਹੋਵੇ ਤਾਂ ਉਨ੍ਹਾਂ ਨੇ ਜਵਾਨ ਨਾ ਦਿੱਤਾ ਹੋਵੇ। ਕਾਮਨਵੇਲਥ ਖੇਡਾਂ 'ਚ ਮੈਨੂੰ ਟੀਮ 'ਚ ਨਹੀਂ ਚੁਣਿਆ ਗਿਆ, ਜਿਸ ਤੋਂ ਬਾਅਦ ਮੈਂ ਕਾਫੀ ਨਿਰਾਸ਼ ਸੀ। ਮੈਂ ਸਚਿਨ ਭਾਜੀ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਉਹ ਜੇਕਰ 0 'ਤੇ ਆਊਟ ਹੁੰਦੇ ਸੀ ਤਾਂ ਕਿ ਕਰਦੇ ਹਨ। ਉਨ੍ਹਾਂ ਨੇ ਮੈਨੂੰ ਲਗਭਗ 20 ਮਿੰਟ ਤੱਕ ਸਲਾਹ ਦਿੱਤੀ ਅਤੇ ਕਿਹਾ ਕਿ ਆਲੋਚਨਾਵਾਂ ਨੂੰ ਭੁੱਲ ਕੇ ਆਪਣੇ ਖੇਡ 'ਤੇ ਪੂਰਾ ਧਿਆਨ ਦੇਵੇ, ਜੋਂ ਮੇਰੇ ਲਈ ਪ੍ਰੇਰਣਾ ਸਰੋਤ ਰਿਹਾ।


Related News