ਸਚਿਨ ਤੇਂਦੁਲਕਰ ਨੇ ਆਸਟ੍ਰੇਲੀਆਈ ਕੰਪਨੀ ''ਤੇ ਠੋਕਿਆ 20 ਲੱਖ ਡਾਲਰ ਦਾ ਮੁਕੱਦਮਾ

06/14/2019 5:00:35 PM

ਨਵੀਂ ਦਿੱਲੀ — ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਚਿਨ ਤੇਂਦੁਲਕਰ ਨੇ ਬੈਟ ਬਣਾਉਣ ਵਾਲੀ ਆਸਟ੍ਰੇਲੀਆਈ ਕੰਪਨੀ 'ਤੇ ਮੁਕੱਦਮਾ ਕੀਤਾ ਹੈ। ਤੇਂਦੁਲਕਰ ਨੇ ਦੋਸ਼ ਲਗਾਇਆ ਹੈ ਕਿ ਕੰਪਨੀ ਆਪਣੇ ਉਤਪਾਦ ਦੀ ਪ੍ਰਮੋਸ਼ਨ ਲਈ ਉਨ੍ਹਾਂ ਦੀ ਤਸਵੀਰ ਅਤੇ ਉਨ੍ਹਾਂ ਦੇ ਨਾਮ ਦਾ ਇਸਤੇਮਾਲ ਕਰ ਰਹੀ ਹੈ। ਸਚਿਨ ਤੇਂਦੁਲਕਰ ਨੇ ਕੰਪਨੀ ਨੂੰ 20 ਲੱਖ ਦੀ ਰਾਇਲਟੀ ਭਰਨ ਲਈ ਕਿਹਾ ਹੈ। 

ਇਸ ਮਹੀਨੇ ਦੀ ਸ਼ੁਰੂਆਤ 'ਚ ਫੈਡਰਲ ਕੋਰਟ 'ਚ ਇਹ ਕੇਸ ਦਾਇਰ ਕੀਤਾ ਗਿਆ ਹੈ। ਆਪਣੀ ਸ਼ਿਕਾਇਤ ਵਿਚ ਸਚਿਨ ਤੇਂਦੁਲਕਰ ਨੇ ਕਿਹਾ ਹੈ ਕਿ ਸਿਡਨੀ ਦੀ ਸਪਾਰਟਨ ਸਪੋਰਟਸ ਇੰਟਰਨੈਸ਼ਨਲ 2016 'ਚ ਇਸ ਗੱਲ 'ਤੇ ਰਾਜ਼ੀ ਹੋਈ ਸੀ ਕਿ ਉਨ੍ਹਾਂ ਦੀ ਤਸਵੀਰ ਦੇ ਬਦਲੇ ਉਹ ਸਾਲਾਨਾ 10 ਲੱਖ ਡਾਲਰ ਦੇਵੇਗੀ। ਇਸ ਡੀਲ ਦੇ ਤਹਿਤ ਕੰਪਨੀ ਸਚਿਨ ਬਾਏ ਸਪਾਰਟਨ ਕੈਚਵਰਡ ਅਤੇ ਲੋਕਾਂ ਦੇ ਨਾਲ ਆਪਣੇ ਉਤਪਾਦ ਦਾ ਪ੍ਰਮੋਸ਼ਨ ਕਰਦੀ ਹੈ। 

ਹਾਲਾਂਕਿ ਸਤੰਬਰ 2018 'ਚ ਸਪਾਰਟਨ ਨੇ ਸਚਿਨ ਤੇਂਦੁਲਕਰ ਨੂੰ ਕੋਈ ਪੇਮੈਂਟ ਨਹੀਂ ਕੀਤਾ। ਸਚਿਨ ਤੇਂਦੁਲਕਰ ਨੇ ਕਿਹਾ ਕਿ ਉਨ੍ਹਾਂ ਨੇ ਪੇਮੈਂਟ ਲਈ ਕਈ ਵਾਰ ਕਿਹਾ ਪਰ ਡੀਲ ਦੇ ਮੁਤਾਬਕ ਕੋਈ ਪੇਮੈਂਟ ਨਹੀਂ ਹੋਈ ਹੈ। ਇਸ ਤੋਂ ਬਾਅਦ ਦੋਵਾਂ ਵਿਚਕਾਰ ਡੀਲ ਖਤਮ ਹੋ ਗਈ ਅਤੇ ਉਨ੍ਹਾਂ ਨੇ ਕੰਪਨੀ ਨੂੰ ਉਨ੍ਹਾਂ ਦਾ ਨਾਮ ਅਤੇ ਤਸਵੀਰ ਦਾ ਇਸਤੇਮਾਲ ਨਾ ਕਰਨ ਲਈ ਕਿਹਾ ।

ਸਚਿਨ ਤੇਂਦੁਲਕਰ ਨੇ ਦੋਸ਼ ਲਗਾਇਆ ਹੈ ਕਿ ਆਸਟ੍ਰੇਲਿਆਈ ਕੰਪਨੀ ਉਨ੍ਹਾਂ ਦੀ ਤਸਵੀਰ ਲਗਾ ਕੇ ਗਾਹਕਾਂ ਨੂੰ ਭਰਮਾ ਰਹੀ ਹੈ। ਇਸ ਮਾਮਲੇ ਵਿਚ ਅਜੇ ਕੰਪਨੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਸਚਿਨ ਤੇਂਦੁਲਕਰ ਨੇ 5 ਜੂਨ ਨੂੰ ਕੇਸ ਦਾਇਰ ਕੀਤਾ ਸੀ। ਇਸ ਕੇਸ ਦੀ ਪਹਿਲੀ ਸੁਣਵਾਈ 26 ਜੂਨ ਨੂੰ ਹੋਵੇਗੀ।


Related News