ਵਸੀਮ ਅਕਰਮ ਨੇ ਕੀਤੀ ਸਚਿਨ ਦੇ ਛੇਤੀ ਸਿਹਤਮੰਦ ਹੋਣ ਦੀ ਦੁਆ, ਕਿਹਾ- ਤੁਸੀਂ ਕੋਵਿਡ ਨੂੰ ਛੱਕੇ ਲਈ ਭੇਜੋਗੇ

Friday, Apr 02, 2021 - 06:22 PM (IST)

ਵਸੀਮ ਅਕਰਮ ਨੇ ਕੀਤੀ ਸਚਿਨ ਦੇ ਛੇਤੀ ਸਿਹਤਮੰਦ ਹੋਣ ਦੀ ਦੁਆ, ਕਿਹਾ- ਤੁਸੀਂ ਕੋਵਿਡ ਨੂੰ ਛੱਕੇ ਲਈ ਭੇਜੋਗੇ

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਸਚਿਨ ਤੇਂਦੁਲਕਰ ਦੇ ਲਈ ਸ਼ੁੱਭਕਾਮਨਾਵਾਂ ਭੇਜੀਆਂ ਹਨ। ਸਚਿਨ ਨੂੰ ਸ਼ੁੱਕਰਵਾਰ ਨੂੰ ਕੋਰੋਨਾ ਹੋਣ ਕਾਰਨ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਅਕਰਮ ਨੇ ਟਵੀਟ ਕਰਕੇ ਲਿਖਿਆ ਹੈ ਕਿ ਤੁਸੀਂ 16 ਸਾਲ ਦੇ ਸੀ, ਜਦੋਂ ਤੁਸੀਂ ਦੁਨੀਆ ਦੇ ਸਰਵਸ੍ਰੇਸ਼ਠ ਗੇਂਦਬਾਜ਼ਾਂ ਦਾ ਹਿੰਮਤ ਤੇ ਹੌਸਲੇ ਨਾਲ ਸਾਹਮਣਾ ਕੀਤਾ। ਮੈਨੂੰ ਯਕੀਨ ਹੈ ਕਿ ਤੁਸੀਂ ਕੋਵਿਡ-19 ਨੂੰ ਛੱਕੇ ਲਈ ਭੇਜੋਗੇ। ਛੇਤੀ ਹੀ ਸਿਹਤਮੰਦ ਹੋ ਜਾਵੋ ਮਾਸਟਰ। ਤੁਸੀਂ ਡਾਕਟਰਾਂ ਤੇ ਹਸਪਤਾਲ ਦੇ ਕਰਮਚਾਰੀਆਂ ਨਾਲ ਭਾਰਤ ਦੀ ਵਰਲਡ ਕੱਪ 2011 ਦੀ ਵਰ੍ਹੇਗੰਢ ਮਨਾਵੋਗੇ ਤਾਂ ਬਹੁਤ ਚੰਗਾ ਹੋਵੇਗਾ। ਇਕ ਤਸਵੀਰ ਮੈਨੂੰ ਜ਼ਰੂਰ ਭੇਜੋ। 
ਇਹ ਵੀ ਪੜ੍ਹੋ : ਅੱਜ ਦੇ ਹੀ ਦਿਨ ਭਾਰਤ ਨੇ ਰਚਿਆ ਸੀ ਇਤਿਹਾਸ, 28 ਸਾਲ ਬਾਅਦ ਜਿੱਤਿਆ ਸੀ WC ਖ਼ਿਤਾਬ

ਜ਼ਿਕਰਯੋਗ ਹੈ ਕਿ ਸਚਿਨ ਪਿਛਲੇ ਹਫ਼ਤੇ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਸੀ ਕਿ ਤੁਹਾਡੀਆਂ ਸ਼ੁੱਭਕਾਮਨਾਵਾਂ ਤੇ ਦੁਆਵਾਂ ਲਈ ਧੰਨਵਾਦ। ਡਾਕਟਰਾਂ ਦੀ ਸਲਾਹ ’ਤੇ ਮੈਂ ਸਾਵਧਾਨੀ ਦੇ ਤੌਰ ’ਤੇ ਹਸਪਤਾਲ ’ਚ ਦਾਖਲ ਹੋ ਗਿਆ ਹਾਂ। ਮੈਨੂੰ ਉਮੀਦ ਹੈ ਕਿ ਕੁਝ ਦਿਨ ’ਚ ਮੈਂ ਘਰ ਵਾਪਸ ਪਰਤਾਂਗਾ। ਸਾਰੇ ਆਪਣਾ ਧਿਆਨ ਰੱਖਣ ਤੇ ਸੁਰੱਖਿਅਤ ਰਹਿਣ। ਸਚਿਨ ਉਨ੍ਹਾਂ ਸਾਰੇ ਖਿਡਾਰੀਆਂ ’ਚ ਹਨ ਜਿਨ੍ਹਾਂ ਨੇ ਹਾਲ ਹੀ ’ਚ ਰੋਡ ਸੇਫ਼ਟੀ ਵਰਲਡ ਕੱਪ ’ਚ ਇੰਡੀਆ ਲੀਜੇਂਡਸ ਦੇ ਲਈ ਖੇਡਿਆ ਸੀ। ਸਚਿਨ ਤੋਂ ਇਲਾਵਾ ਐੱਸ. ਬਰਦੀਨਾਥ, ਯੂਸੁਫ਼ ਪਠਾਨ ਤੇ ਇਰਫ਼ਾਨ ਪਠਾਨ ਵੀ ਕੋਵਿਡ-19 ਟੈਸਟ ’ਚ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਰਾਏਪੁਰ ’ਚ ਖੇਡੇ ਇਸ ਟੂਰਨਾਮੈਂਟ ’ਚ ਟੀਮ ਨੇ ਸਚਿਨ ਦੀ ਅਗਵਾਈ ’ਚ ਜਿੱਤ ਦਰਜ ਕੀਤੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News