ਤੇਂਦੁਲਕਰ ਨੇ ਅਸਮ ਦੇ ਹਸਪਤਾਲ ਨੂੰ ਚਿਕਿਤਸਾ ਸਬੰਧੀ ਉਪਕਰਨ ਕੀਤੇ ਦਾਨ
Friday, Nov 13, 2020 - 06:28 PM (IST)

ਮੁੰਬਈ— ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਅਸਮ 'ਚ ਇਕ ਧਰਮਾਰਥ ਹਸਪਤਾਲ ਨੂੰ ਚਿਕਿਤਸਾ ਸਬੰਧੀ ਉਪਕਰਨ ਦਾਨ ਦਿੱਤੇ ਜਿਸ ਨਾਲ ਵਾਂਝੇ ਪਰਿਵਾਰਾਂ ਦੇ 2,000 ਤੋਂ ਜ਼ਿਆਦਾ ਬੱਚਿਆਂ ਨੂੰ ਫਾਇਦਾ ਮਿਲੇਗਾ। ਯੂਨੀਸੇਫ ਦੇ ਗੁਡਵਿਲ ਅੰਬੈਸਡਰ ਤੇਂਦੁਲਕਰ ਨੇ ਕਰੀਮਗੰਜ ਜ਼ਿਲੇ 'ਚ ਸਥਿਤ ਮਾਕੁੰਡਾ ਹਸਪਤਾਲ 'ਚ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟਡਨੂੰ ਜ਼ਰੂਰੀ ਉਪਕਰਨ ਦਾਨ 'ਚ ਦਿੱਤੇ। ਤੇਂਦੁਲਕਰ ਦੀ ਸੰਸਥਾ ਨਾਲ ਮੱਧ ਪ੍ਰਦੇਸ਼ 'ਚ ਕਬਾਇਲੀ ਫਿਰਕਿਆਂ 'ਚ ਪੋਸ਼ਣ ਅਤੇ ਮੈਡੀਕਲ ਸਹਲੂਤ ਮੁਹੱਈਆ ਕਰਾਉਣ 'ਚ ਵੀ ਮਦਦ ਕੀਤੀ ਹੈ। ਮਾਕੁੰਡਾ ਹਸਪਤਾਲ ਦੇ ਬੱਚਿਆਂ ਦੇ ਮਾਹਰ ਸਰਜਨ ਡਾ. ਵਿਜੇ ਆਨੰਦ ਇਸਮਾਈਲ ਨੇ ਇਸ ਮਦਦ ਲਈ ਤੇਂਦੁਲਕਰ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ, ''ਸਚਿਨ ਤੇਂਦੁਲਕਰ ਸੰਸਥਾ ਦੀ ਮਦਦ ਦੇ ਨਾਲ ਏਕਮ ਸੰਸਥਾ ਦੇ ਸਹਿਯੋਗ ਨਾਲ ਗਰੀਬ ਲੋਕਾਂ ਨੂੰ ਘੱਟ ਖਰਚ 'ਚ ਬਿਹਤਰ ਸਹੂਲਤਾਂ ਮੁਹੱਈਆ ਕਰਾਉਣ 'ਚ ਮਦਦ ਮਿਲੇਗੀ।