ਸਚਿਨ ਨੇ ਸੁਣਾਇਆ ਭੱਜੀ ਦਾ ਮਜ਼ੇਦਾਰ ਕਿੱਸਾ, ਕੁੰਬਲੇ-ਲਕਸ਼ਮਣ ਵੀ ਨਹੀਂ ਰੋਕ ਸਕੇ ਹਾਸਾ

Saturday, Nov 23, 2019 - 12:50 PM (IST)

ਸਚਿਨ ਨੇ ਸੁਣਾਇਆ ਭੱਜੀ ਦਾ ਮਜ਼ੇਦਾਰ ਕਿੱਸਾ, ਕੁੰਬਲੇ-ਲਕਸ਼ਮਣ ਵੀ ਨਹੀਂ ਰੋਕ ਸਕੇ ਹਾਸਾ

ਸਪੋਰਟਸ ਡੈਸਕ— ਭਾਰਤੀ ਸਰਜ਼ਮੀਂ 'ਤੇ ਸ਼ੁੱਕਰਵਾਰ ਨੂੰ ਇਤਿਹਾਸਕ ਡੇ-ਨਾਈਟ ਟੈਸਟ ਮੈਚ ਦੀ ਸ਼ੁਰੂਆਤ ਹੋਈ। ਕੋਲਕਾਤਾ ਦੇ ਈਡਨ ਗਾਰਡਨਸ 'ਚ ਇਸ ਖਾਸ ਮੌਕੇ 'ਤੇ ਇੰਝ ਲੱਗਾ ਕਿ ਜਿਵੇਂ ਕ੍ਰਿਕਟ ਸਟਾਰਸ ਦਾ ਮਜਮਾ ਹੀ ਲਗ ਗਿਆ ਹੋਵੇ। ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ, ਰਾਹੁਲ ਦ੍ਰਾਵਿੜ, ਵੀ. ਵੀ. ਐੱਸ ਲਕਸ਼ਮਣ ਅਤੇ ਹਰਭਜਨ ਸਿੰਘ ਸਮੇਤ ਭਾਰਤੀ ਕ੍ਰਿਕਟ ਦੇ ਕਈ ਦਿੱਗਜ ਸਟੇਡੀਅਮ 'ਚ ਮੌਜੂਦ ਸਨ।

ਇਸ ਦੌਰਾਨ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਅਤੇ ਟਰਬਨੇਟਰ ਹਰਭਜਨ ਸਿੰਘ ਨੇ ਆਪਣੀ ਪਹਿਲੀ ਮੁਲਾਕਾਤ ਦੇ ਦੌਰਾਨ ਹੋਈ ਗਲਤਫਹਿਮੀ ਦਾ ਜ਼ਿਕਰ ਕੀਤਾ। ਸਚਿਨ ਨੇ ਦੱਸਿਆ ਕਿ ਹਰਭਜਨ ਨਾਲ ਪਹਿਲੀ ਮੁਲਾਕਾਤ ਮੋਹਾਲੀ 'ਚ ਹੋਈ ਸੀ। ਲੋਕ ਉਸ ਬਾਰੇ ਗੱਲਾਂ ਕਰ ਰਹੇ ਸਨ। ਉਹ ਚੰਗਾ ਸਪਿਨਰ ਹੈ ਜੋ ਦੂਸਰਾ ਚੰਗੀ ਤਰ੍ਹਾਂ ਸੁੱਟਦਾ ਹੈ। ਇਸ ਦੇ ਬਾਅਦ ਮੈਂ ਅਧਿਕਾਰੀਆਂ ਤੋਂ ਹਰਭਜਨ ਨੂੰ ਨੈੱਟ ਪ੍ਰੈਕਟਿਸ ਲਈ ਭੇਜਣ ਨੂੰ ਕਿਹਾ। ਜਦੋਂ ਨੈੱਟਸ 'ਚ ਅਸੀਂ ਪ੍ਰੈਕਟਿਸ ਕਰ ਰਹੇ ਸਨ ਤਾਂ ਭੱਜੀ ਕਈ ਵਾਰ ਗੇਂਦਬਾਜ਼ੀ ਕਰਦੇ ਹੋਏ ਮੇਰੇ ਕੋਲ ਆ ਗਏ ਅਤੇ ਕਿਹਾ ਜੀ ਭਾਜੀ। ਮੈਂ ਉਨ੍ਹਾਂ ਨੂੰ ਕਹਿੰਦਾ ਸੀ ਕਿ ਜਾਓ ਗੇਂਦਬਾਜ਼ੀ ਕਰੋ।
PunjabKesari
ਸਚਿਨ ਨੇ ਦੱਸਿਆ, ਅਜਿਹਾ ਕਈ ਵਾਰ ਹੋਇਆ ਪਰ ਮੈਨੂੰ ਸਮਝ ਨਹੀਂ ਆਇਆ। ਕਈ ਸਾਲ ਬਾਅਦ ਟੀਮ ਇੰਡੀਆ 'ਚ ਜਗ੍ਹਾ ਬਣਾਉਣ ਦੇ ਬਾਅਦ ਭੱਜੀ ਨੇ ਹੀ ਇਸ ਦਾ ਖੁਲਾਸਾ ਕੀਤਾ ਕਿ ਪਹਿਲੀ ਹੀ ਮੁਲਾਕਾਤ 'ਚ ਕਿਹੜੀ ਗਲਤਫਹਿਮੀ ਹੋਈ ਸੀ। ਭੱਜੀ ਨੇ ਸਚਿਨ ਨੂੰ ਦੇਖਦੇ-ਦੇਖਦੇ ਖੁਦ ਹੀ ਸਮਝਿਆ ਕਿ ਸਚਿਨ ਉਨ੍ਹਾਂ ਨੂੰ ਆਪਣੇ ਵੱਲ ਨਹੀਂ ਬੁਲਾਉਂਦੇ ਸਨ। ਦਰਅਸਲ ਬੈਟਿੰਗ ਲਈ ਆਪਣਾ ਗਾਰਡ ਲੈਣ ਤੋਂ ਪਹਿਲਾਂ ਉਹ ਹੈਲਮੇਟ ਸੈੱਟ ਕਰਨ ਲਈ ਆਪਣੇ ਸਿਰ ਨੂੰ ਝਟਕਦੇ ਸਨ ਅਤੇ ਹਰਭਜਨ ਗਲਤੀ ਨਾਲ ਇਹ ਸਮਝ ਲੈਂਦੇ ਸਨ ਕਿ ਸਚਿਨ ਉਨ੍ਹਾਂ ਨੂੰ ਬੁਲਾ ਰਹੇ ਸਨ। ਹਰ ਵਾਰ ਸਚਿਨ ਅਜਿਹਾ ਕਰਦੇ ਸਨ ਅਤੇ ਹਰ ਵਾਰ ਭੱਜੀ ਗੇਂਦਬਾਜ਼ੀ ਛੱਡ ਕੇ ਉਨ੍ਹਾਂ ਕੋਲ ਆ ਜਾਂਦੇ ਸਨ। ਇਸ ਘਟਨਾ ਨੂੰ ਸੁਣ ਈਡਨ ਗਾਰਡਨਸ 'ਚ ਮੌਜੂਦ ਕੁੰਬਲੇ, ਲਕਸ਼ਮਣ ਤੇ ਦ੍ਰਾਵਿੜ ਵੀ ਆਪਣਾ ਹਾਸਾ ਨਾ ਰੋਕ ਸਕੇ।


author

Tarsem Singh

Content Editor

Related News