ਬੈਟ ਬਣਾਉਣ ਵਾਲੇ ਬੀਮਾਰ ਅਸ਼ਰਫ ਚੌਧਰੀ ਦੀ ਮਦਦ ਲਈ ਅੱਗੇ ਆਏ ਸਚਿਨ ਤੇਂਦੁਲਕਰ

Wednesday, Aug 26, 2020 - 03:08 PM (IST)

ਬੈਟ ਬਣਾਉਣ ਵਾਲੇ ਬੀਮਾਰ ਅਸ਼ਰਫ ਚੌਧਰੀ ਦੀ ਮਦਦ ਲਈ ਅੱਗੇ ਆਏ ਸਚਿਨ ਤੇਂਦੁਲਕਰ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਵਰਗੇ ਦਿੱਗਜਾਂ ਲਈ ਬੈਟ ਬਣਾਉਣ ਵਾਲੇ ਅਸ਼ਰਫ ਚੌਧਰੀ ਅੱਜ ਬੀਮਾਰੀ ਨਾਲ ਲੜ ਰਹੇ ਹਨ ਅਤੇ ਉਨ੍ਹਾਂ ਕੋਲ ਇਲਾਜ ਲਈ ਪੈਸੇ ਨਹੀਂ ਹਨ। ਇਸ ਖ਼ਬਰ ਦੇ ਮੀਡੀਆ ਵਿਚ ਆਉਣ ਦੇ ਬਾਅਦ ਮਦਦ ਲਈ ਖੁਦ ਮਾਸਟਰ ਬਲਾਸਟਰ ਸਚਿੱਨ ਤੇਂਦੁਲਕਰ ਅੱਗੇ ਆਏ ਹਨ। ਕ੍ਰਿਕਟ ਜਗਤ ਵਿਚ 'ਅਸ਼ਰਫ ਚਾਚਾ' ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸ਼ਖ਼ਸ ਪਿਛਲੇ 12 ਦਿਨਾਂ ਤੋਂ ਡਾਇਬਟੀਜ ਅਤੇ ਨਿਮੋਨੀਆ ਸਬੰਧੀ ਜਟਿਲਤਾਵਾਂ ਕਾਰਨ ਮੁੰਬਈ ਦੇ ਇਕ ਹਸਪਤਾਲ ਵਿਚ ਭਰਤੀ ਹੈ।

ਇਹ ਵੀ ਪੜ੍ਹੋ: ਸਚਿਨ-ਕੋਹਲੀ ਦੇ ਬੈਟ ਬਣਾਉਣ ਵਾਲਾ ਹਸਪਤਾਲ 'ਚ ਦਾਖ਼ਲ, ਸੋਨੂੰ ਸੂਦ ਨੇ ਵਧਾਇਆ ਮਦਦ ਦਾ ਹੱਥ

ਅਸ਼ਰਫ ਦੇ ਕਰੀਬੀ ਮਿੱਤਰ ਪ੍ਰਸ਼ਾਂਤ ਜੇਠਮਲਾਨੀ ਨੇ ਮੰਗਲਵਾਰ ਨੂੰ ਕਿਹਾ, 'ਤੇਂਦੁਲਕਰ ਅੱਗੇ ਆਏ ਅਤੇ ਉਨ੍ਹਾਂ ਨੇ ਅਸ਼ਰਫ ਚਾਚਾ ਨਾਲ ਗੱਲ ਕੀਤੀ। ਉਨ੍ਹਾਂ ਨੇ ਉਨ੍ਹਾਂ ਦੀ ਆਰਥਕ ਮਦਦ ਵੀ ਕੀਤੀ ਹੈ।' ਅਸ਼ਰਫ ਨੇ ਤੇਂਦੁਲਕਰ, ਵਿਰਾਟ ਕੋਹਲੀ ਸਮੇਤ ਕਈ ਨਾਮੀ ਕ੍ਰਿਕਟਰਾਂ ਦੇ ਬੈਟ ਠੀਕ ਕੀਤੇ ਹਨ ਪਰ ਕੋਵਿਡ​-19 ਮਹਾਮਾਰੀ  ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।

ਇਹ ਵੀ ਪੜ੍ਹੋ: ਰੋਹਿਤ-ਰਿਤੀਕਾ ਦੀ ਵਰਕਆਊਟ ਵੀਡੀਓ 'ਤੇ ਚਾਹਲ ਨੇ ਉਡਾਇਆ ਮਜ਼ਾਕ, ਕਿਹਾ- ਭਾਬੀ ਓਪਨ ਕਰਣ ਵਾਲੀ ਹੈ ਕੀ

ਉਹ ਅੰਤਰਰਾਸ਼ਟਰੀ ਅਤੇ ਆਈ.ਪੀ.ਐਲ. ਮੈਚਾਂ ਦੌਰਾਨ ਸਟੇਡੀਅਮ ਅੰਦਰ ਲੱਗਭੱਗ ਹਮੇਸ਼ਾ ਮੌਜੂਦ ਰਹਿੰਦੇ ਹਨ। ਇੱਥੋ ਤੱਕ ​​ਕਿ ਆਸਟ੍ਰੇਲਿਆਈ ਸਟੀਵ ਸਮਿਥ  , ਵੈਸਟਇੰਡੀਜ ਦੇ ਕ੍ਰਿਸ ਗੇਲ ਅਤੇ ਕੀਰੋਨ ਪੋਲਾਰਡ ਵਰਗੇ ਅੰਤਰਰਾਸ਼ਟਰੀ ਖਿਡਾਰੀਆਂ ਨੇ ਅਸ਼ਰਫ ਚਾਚੇ ਦੇ ਬਣਾਏ ਬੈਟ ਨਾਲ ਛੱਕੇ ਲਗਾਏ ਹਨ। ਦੱਖਣੀ ਮੁੰਬਈ ਵਿਚ ਐਮ ਅਸ਼ਰਫ ਬਰੋ ਦੇ ਨਾਮ ਨਾਲ ਉਨ੍ਹਾਂ ਦੀ ਦੁਕਾਨ ਕਾਫ਼ੀ ਮਸ਼ਹੂਰ ਹੈ। ਕ੍ਰਿਕਟ ਅਤੇ ਇਸ ਦੇ ਖਿਡਾਰੀਆਂ ਨਾਲ ਪਿਆਰ ਕਾਰਨ ਕਈ ਵਾਰ ਉਹ ਖ਼ਰਾਬ ਹੋਏ ਬੈਟ ਮੁਫ਼ਤ ਵਿਚ ਵੀ ਠੀਕ ਕਰ ਦਿੰਦੇ ਹਨ।

ਇਹ ਵੀ ਪੜ੍ਹੋ:  ਬੇਟਾ ਹੋਣ 'ਤੇ ਵੀ ਵਿਆਹ ਨਹੀਂ ਕਰਾਉਣਾ ਚਾਹੁੰਦੀ ਨਿਕੀ ਬੇਲਾ, ਕਿਹਾ- ਮਜ਼ਾ ਖ਼ਰਾਬ ਹੋ ਜਾਏਗਾ


author

cherry

Content Editor

Related News