ਵਿਰਾਟ ਦੇ 'ਰਿਕਾਰਡ' ਸੈਂਕੜੇ ਦੀ ਸਚਿਨ ਨੇ ਕੀਤੀ ਤਾਰੀਫ਼, ਟਵੀਟ ਕਰ ਕਿਹਾ- ਮੈਂ ਇਸ ਤੋਂ ਜ਼ਿਆਦਾ ਖੁਸ਼ ਨਹੀਂ ਹੋ ਸਕਦਾ...

Wednesday, Nov 15, 2023 - 07:10 PM (IST)

ਵਿਰਾਟ ਦੇ 'ਰਿਕਾਰਡ' ਸੈਂਕੜੇ ਦੀ ਸਚਿਨ ਨੇ ਕੀਤੀ ਤਾਰੀਫ਼, ਟਵੀਟ ਕਰ ਕਿਹਾ- ਮੈਂ ਇਸ ਤੋਂ ਜ਼ਿਆਦਾ ਖੁਸ਼ ਨਹੀਂ ਹੋ ਸਕਦਾ...

ਸਪੋਰਟਸ ਡੈਸਕ : ਵਿਰਾਟ ਨੇ ਅੱਜ ਆਪਣੇ ਕਰੀਅਰ ਦਾ 50ਵਾਂ ਸੈਂਕੜਾ ਲਗਾ ਕੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ 49 ਰਿਕਾਰਡ ਤੋੜ ਦਿੱਤਾ ਹੈ। ਇਸ ਮੌਕੇ ਕ੍ਰਿਕਟ ਜਗਤ ਅਤੇ ਹੋਰ ਕਈ ਵੱਡੀਆਂ ਸ਼ਖਸੀਅਤਾਂ ਨੇ ਇਸ ਰਿਕਾਰਡਤੋੜ ਸੈਂਕੜੇ 'ਤੇ ਵਿਰਾਟ ਕੋਹਲੀ ਨੂੰ ਵਧਾਈਆਂ ਦਿੱਤੀਆਂ ਹਨ। ਵਧਾਈਆਂ ਦੇ ਲੱਗੇ ਤਾਂਤੇ ਵਿਚਾਲੇ ਸਚਿਨ ਨੇ ਆਪਣਾ ਰਿਕਾਰਡ ਤੋੜਨ 'ਤੇ ਟਵੀਟ ਕਰ ਕੇ ਵਿਰਾਟ ਕੋਹਲੀ ਨੂੰ ਵਧਾਈਆਂ ਦਿੱਤੀਆਂ ਹਨ। 

ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਵਿਰਾਟ ਕੋਹਲੀ ਦੀ ਤਸਵੀਰ ਸਾਂਝੀ ਕਰਦਿਆਂ ਸਚਿਨ ਨੇ ਲਿਖਿਆ- ''ਜਦੋਂ ਤੁਸੀਂ ਪਹਿਲੀ ਵਾਰ ਮੈਨੂੰ ਡ੍ਰੈੱਸਿੰਗ ਰੂਮ 'ਚ ਮਿਲੇ ਸੀ ਤਾਂ ਮੇਰੇ ਪੈਰ ਛੂਹਣ 'ਤੇ ਟੀਮ ਦੇ ਹੋਰ ਸਾਥੀਆਂ ਨੇ ਤੁਹਾਡਾ ਮਜ਼ਾਕ ਉਡਾਇਆ ਸੀ। ਮੈਂ ਵੀ ਆਪਣਾ ਹਾਸਾ ਨਹੀਂ ਰੋਕ ਸਕਿਆ। ਪਰ ਫਿਰ ਛੇਤੀ ਹੀ ਤੁਸੀਂ ਆਪਣੀ ਲਗਨ ਤੇ ਹੁਨਰ ਨਾਲ ਮੇਰਾ ਦਿਲ ਛੂਹ ਲਿਆ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਕ ਨੌਜਵਾਨ ਖਿਡਾਰੀ ਹੁਣ ਇੰਨਾ 'ਵਿਰਾਟ' ਰੂਪ ਧਾਰਨ ਕਰ ਚੁੱਕਾ ਹੈ।''

ਇਹ ਵੀ ਪੜ੍ਹੋ- ਆਸਟ੍ਰੇਲੀਆ ਨੂੰ ਹਰਾ ਕੇ 'ਚੋਕਰਸ' ਦਾ ਠੱਪਾ ਹਟਾਉਣ ਦੇ ਇਰਾਦੇ ਨਾਲ ਸੈਮੀਫਾਈਨਲ 'ਚ ਉਤਰੇਗੀ ਅਫਰੀਕੀ ਟੀਮ

ਸਚਿਨ ਨੇ ਅੱਗੇ ਲਿਖਿਆ, ''ਮੈਂ ਇਸ ਤੋਂ ਜ਼ਿਆਦਾ ਖੁਸ਼ ਨਹੀਂ ਹੋ ਸਕਦਾ ਕਿ ਮੇਰਾ ਇਹ ਰਿਕਾਰਡ ਇਕ ਭਾਰਤੀ ਬੱਲੇਬਾਜ਼ ਨੇ ਤੋੜਿਆ ਹੈ, ਤੇ ਤੋੜਿਆ ਵੀ ਕ੍ਰਿਕਟ ਦੇ ਸਭ ਤੋਂ ਵੱਡੇ ਮੰਚ- ਵਿਸ਼ਵ ਕੱਪ ਸੈਮੀਫਾਈਨਲ 'ਚ, ਉਹ ਵੀ ਮੇਰੇ ਘਰੇਲੂ ਮੈਦਾਨ 'ਤੇ। ਇਹ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ।''

PunjabKesari

ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਖੇ ਖੇਡੇ ਗਏ ਸੈਮੀਫਾਈਨਲ ਮੁਕਾਬਲੇ 'ਚ ਨਿਊਜ਼ੀਲੈਂਡ ਖ਼ਿਲਾਫ 113 ਗੇਂਦਾਂ 'ਚ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਸਚਿਨ ਦੇ 49 ਸੈਂਕੜਿਆਂ ਦੇ ਰਿਕਾਰਡ ਨੂੰ ਤੋੜਦੇ ਹੋਏ ਆਪਣੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਲਗਾਇਆ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News