ਪ੍ਰਿਥਵੀ ਸ਼ਾ ਦੇ ‘ਡਾਊਨ ਸ਼ਾਟ’ ਦੇ ਮੁਰੀਦ ਹੋਏ ਸਚਿਨ, ਟਵੀਟ ਕਰ ਕੋਹਲੀ ਨੂੰ ਦਿੱਤੀ ਚਿਤਾਵਨੀ

Monday, Oct 05, 2020 - 09:20 PM (IST)

ਪ੍ਰਿਥਵੀ ਸ਼ਾ ਦੇ ‘ਡਾਊਨ ਸ਼ਾਟ’ ਦੇ ਮੁਰੀਦ ਹੋਏ ਸਚਿਨ, ਟਵੀਟ ਕਰ ਕੋਹਲੀ ਨੂੰ ਦਿੱਤੀ ਚਿਤਾਵਨੀ

ਨਵੀਂ ਦਿੱਲੀ : ਦਿੱਲੀ ਕੈਪੀਟਲਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਦੁਬਈ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਪ੍ਰਿਥਵੀ ਸ਼ਾ ਨੇ ਇੱਕ ਵਾਰ ਫਿਰ ਆਪਣੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਧਵਨ ਨਾਲ ਬੱਲੇਬਾਜ਼ ਕਰਨ ਆਏ ਪ੍ਰਿਥਵੀ ਨੇ ਪਹਿਲੇ ਸੱਤ ਓਵਰਾਂ 'ਚ ਹੀ ਟੀਮ ਦਾ ਸਕੋਰ 68 ਦੌੜਾਂ 'ਤੇ ਲਿਆ ਖੜਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਪੰਜ ਚੌਕੇ ਅਤੇ ਦੋ ਛੱਕੇ ਨਿਕਲੇ। ਖਾਸ ਗੱਲ ਇਹ ਰਹੀ ਕਿ ਉਨ੍ਹਾਂ ਦਾ ਗੋਡਾ ਹੇਠਾਂ ਕਰ ਕੇ ਤੇਜ਼ ਗੇਂਦਬਾਜ਼ ਨੂੰ ਲਗਾਇਆ ਗਿਆ ਛੱਕਾ ਫੈਂਸ ਦੇ ਨਾਲ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਦਿਲ ਜਿੱਤ ਲੈ ਗਿਆ। ਸਚਿਨ ਨੇ ਬਕਾਇਦਾ ਟਵੀਟ ਕਰ ਪ੍ਰਿਥਵੀ ਵੱਲੋਂ ਲਗਾਏ ਗਏ ਛੱਕੇ ਦੀ ਤਾਰੀਫ ਕੀਤੀ।

ਸਚਿਨ ਨੇ ਟਵਿਟ 'ਚ ਲਿਖਿਆ ਹੈ- ਉੱਥੇ ਪ੍ਰਿਥਵੀ ਸ਼ਾ ਨੇ ਕੀ ਸ਼ਾਨਦਾਰ ਸ਼ਾਟ ਲਗਾਇਆ। ਉਥੇ ਹੀ, ਬਾਲ 'ਤੇ ਲੱਗਭੱਗ ਸਲਾਇਵਾ ਲਗਾ ਚੁੱਕੇ ਵਿਰਾਟ ਕੋਹਲੀ ਦੀ ਮਿਲੀਅਨ ਡਾਲਰ ਪ੍ਰਤੀਕਰਮ ਦੇਖੋ। 

ਦੱਸ ਦਈਏ ਕਿ ਪ੍ਰਿਥਵੀ ਆਈ.ਪੀ.ਐੱਲ. ਦੇ ਇਸ ਸੈਸ਼ਨ 'ਚ ਹੁਣ ਤੱਕ ਦੋ ਅਰਧ ਸੈਂਕੜਾ ਲਗਾ ਚੁੱਕੇ ਹਨ। ਪੰਜਾਬ ਖ਼ਿਲਾਫ਼ ਪਹਿਲੇ ਮੈਚ 'ਚ ਉਨ੍ਹਾਂ ਨੇ 5, ਚੇਨਈ ਖ਼ਿਲਾਫ਼ 64, ਦਿੱਲੀ ਖ਼ਿਲਾਫ਼ 2, ਕੋਲਕਾਤਾ ਖ਼ਿਲਾਫ਼ 66 ਤਾਂ ਹੁਣ ਬੈਂਗਲੁਰੂ ਖ਼ਿਲਾਫ਼ ਉਨ੍ਹਾਂ ਨੇ 42 ਦੌੜਾਂ ਬਣਾਈਆਂ ਹਨ।


author

Inder Prajapati

Content Editor

Related News