ਦਿਵਿਆਂਗ ਬੱਚੇ ਨੂੰ ਕ੍ਰਿਕਟ ਖੇਡਦਿਆਂ ਦੇਖ ਭਾਵੁਕ ਹੋਏ ਸਚਿਨ, Video ਸ਼ੇਅਰ ਕਰ ਦਿੱਤਾ ਇਹ ਸੰਦੇਸ਼

01/01/2020 6:31:33 PM

ਨਵੀਂ ਦਿੱਲੀ : ਭਾਰਤ ਵਿਚ ਕ੍ਰਿਕਟ ਨੂੰ ਲੈ ਕੇ ਬੱਚਾ, ਬੁੱਢਾ, ਜਵਾਨ ਹਰ ਕੋਈ ਦੀਵਾਨਾ ਹੈ। ਇੱਥੇ ਹਰ ਛੁੱਟੀ ਵਾਲੇ ਦਿਨ ਮੈਦਾਨ ਕ੍ਰਿਕਟਰਾਂ ਨਾਲ ਭਰੇ ਦਿਸਦੇ ਹਨ। ਜਦੋਂ ਟੀਮ ਇੰਡੀਆ ਮੈਚ ਖੇਡ ਰਹੀ ਹੁੰਦੀ ਹੈ ਤਾਂ ਹਰ ਮੁਬਾਈਲ ਅਤੇ ਟੀ. ਵੀ. 'ਤੇ ਕੁਮੈਂਟਰੀ ਸੁਣਨ ਨੂੰ ਮਿਲਦੀ ਹੈ। ਭਾਰਤੀ ਪ੍ਰਸ਼ੰਸਕਾਂ ਦੇ ਕ੍ਰਿਕਟ ਪ੍ਰਤੀ ਦੀਵਨਾਗੀ ਨੂੰ ਦਿਖਾਉਂਦੀ ਇਕ ਹੀ ਵੀਡੀਓ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਉਸ ਵੀਡੀਓ ਵਿਚ ਇਕ ਦਿਵਿਆਂਗ ਬੱਚਾ ਕ੍ਰਿਕਟ ਖੇਡਦਾ ਨਜ਼ਰ ਆਉਂਦਾ ਹੈ।

56 ਸੈਕੰਡ ਦੀ ਇਸ ਵੀਡੀਓ ਵਿਚ ਇਹ ਦਿਵਿਆਂਗ ਬੱਚਾ ਸ਼ਾਟ ਮਾਰ ਕੇ ਅਤੇ ਉਸ ਤੋਂ ਬਾਅਦ ਰੇਂਗਦਿਆਂ ਹੋਇਆ ਦੌੜਾਂ ਬਟੋਰਦਾ ਦਿਸਦਾ ਹੈ। ਸਚਿਨ ਨੇ ਉਸ ਵੀਡੀਓ ਦੇ ਨਾਲ ਕੈਪਸ਼ਨ ਵਿਚ ਲਿਖਿਆ ਹੈ :

ਇਸ ਬੱਚੇ ਦੀ ਪ੍ਰੇਰਣਾਦਾਇਕ ਵੀਡੀਓ ਦੇ ਨਾਲ ਆਪਣੇ 2020 ਦੀ ਸ਼ੁਰੂਆਤ ਕਰੋ। ਮੱਡਾ ਰਾਮ ਆਪਣੇ ਦੋਸਤਾਂ ਦੇ ਨਾਲ ਕ੍ਰਿਕਟ ਖੇਡਦਾ ਹੋਇਆ। ਇਸ ਨੇ ਮੇਰੇ ਦਿਲ ਨੂੰ ਗਰਮ ਕਰ ਦਿੱਤਾ ਅਤੇ ਮੈਨੂੰ ਯਕੀਨ ਹੈ ਕਿ ਤੁਹਾਡਾ ਵੀ ਗਰਮ ਹੋਵੇਗਾ।


Related News