ਸਚਿਨ-ਧੋਨੀ ਕਹਿਣਗੇ... ''ਮਿਊਚੁਅਲ ਫੰਡ ਸਹੀ ਹੈ''
Friday, Jan 31, 2020 - 12:47 AM (IST)

ਨਵੀਂ ਦਿੱਲੀ- ਐਸੋਸੀਏਸ਼ਨ ਆਫ ਮਿਊਚੁਅਲ ਫੰਡ ਇਨ ਇੰਡੀਆ (ਏ. ਐੱਮ. ਐੱਫ. ਆਈ.) ਨੇ ਆਪਣੇ 'ਮਿਊਚੁਅਲ ਫੰਡ ਸਹੀ ਹੈ' ਮੁਹਿੰਮ ਲਈ ਕ੍ਰਿਕਟ ਸਿਤਾਰਿਆਂ ਸਚਿਨ ਤੇਂਦੁਲਕਰ ਤੇ ਮਹਿੰਦਰ ਸਿੰਘ ਧੋਨੀ ਨੂੰ ਕਰਾਰਬੱਧ ਕੀਤਾ ਹੈ। ਇਸਦਾ ਮਕਸਦ ਮਿਊਚੁਅਲ ਫੰਡ ਤੇ ਨਿਵੇਸ਼ ਦੇ ਇਸ ਪਸੰਦੀਦਾ ਬਦਲ ਦੇ ਬਾਰੇ ਵਿਚ ਜਾਗਰੂਕਤਾ ਪੈਦਾ ਕਰਨ ਵਿਚ ਸਹਾਇਤਾ ਕਰਨਾ ਹੈ।