ਸਚਿਨ ਦੇ ਜਨਮਦਿਨ ''ਤੇ ਮੁੰਬਈ ਇੰਡੀਅਨਜ਼ ਦੇ ਇਸ ਸਵਾਲ ''ਤੇ ਪ੍ਰਸ਼ੰਸਕਾਂ ਦਾ ਦਿੱਲ ਜਿੱਤਵਾਂ ਜਵਾਬ

Wednesday, Apr 24, 2019 - 02:29 PM (IST)

ਸਚਿਨ ਦੇ ਜਨਮਦਿਨ ''ਤੇ ਮੁੰਬਈ ਇੰਡੀਅਨਜ਼ ਦੇ ਇਸ ਸਵਾਲ ''ਤੇ ਪ੍ਰਸ਼ੰਸਕਾਂ ਦਾ ਦਿੱਲ ਜਿੱਤਵਾਂ ਜਵਾਬ

ਨਵੀਂ ਦਿੱਲੀ : 24 ਅਪ੍ਰੈਲ 1973 ਨੂੰ ਮੁੰਬਈ ਵਿਖੇ ਜਨਮੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੇ ਹਨ। ਭਾਰਤੀ ਕ੍ਰਿਕਟ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਇਸ ਖਿਡਾਰੀ ਨੇ ਆਈ. ਪੀ. ਐੱਲ. ਵਿਚ ਵੀ ਸਫਲਤਾ ਦੇ ਝੰਡੇ ਗੱਡੇ ਹਨ। ਮੁੰਬਈ ਇੰਡੀਅਨਜ਼ ਲਈ ਖੇਡਣ ਵਾਲੇ ਸਚਿਨ ਨੇ 2010 ਵਿਚ ਆਰੇਂਜ ਕੈਪ ਵੀ ਆਪਣੇ ਨਾਂ ਕੀਤੀ ਸੀ। 15 ਮੈਚ ਵਿਚ ਸਚਿਨ ਦੇ ਬੱਲੇ ਤੋਂ 618 ਦੌੜਾਂ ਨਿਕਲੀਆਂ ਸੀ। ਸਚਿਨ ਅਜੇ ਵੀ ਬਤੌਟ ਮੈਂਟਰ ਟੀਮ ਦੇ ਨਾਲ ਜੁੜੇ ਹਨ। ਸਚਿਨ ਦੇ ਜਨਮਦਿਨ ਦੇ ਮੌਕੇ 'ਤੇ ਮੁੰਬਈ ਇੰਡੀਅਨਜ਼ ਨੇ ਇਕ ਟਵੀਟ ਕੀਤ ਅਤੇ ਫੈਂਸ ਤੋਂ ਪੁੱਛਿਆ ਸਚਿਨ ਉਨ੍ਹਾਂ ਲਈ ਕੀ ਹਨ, ਇਕ ਸ਼ਬਦ ਵਿਚ ਦੱਸੋ। ਇਸ ਦੇ ਜਵਾਬ ਵਿਚ ਕੁਝ ਅਜਿਹੇ ਜਵਾਬ ਆਏ ਜੋ ਪ੍ਰਸ਼ੰਸਕਾਂ ਵਿਚਾਲੇ ਇਸ ਕ੍ਰਿਕਟਰ ਦੀ ਪ੍ਰਸਿੱਧੀ ਨੂੰ ਦਸਦੇ ਹਨ।


Related News