ਬੇਹੱਦ ਰੋਮਾਂਟਿਕ ਹੈ ਸਚਿਨ-ਅੰਜਲੀ ਦੀ ਲਵ ਸਟੋਰੀ, ਹਵਾਈਅੱਡੇ 'ਤੇ ਹੋਈ ਸੀ ਪਹਿਲੀ ਮੁਲਾਕਾਤ

10/13/2021 2:27:03 PM

ਸਪੋਰਟਸ ਡੈਸਕ— ਸਾਬਕਾ ਮਹਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਆਪਣੀ ਖੇਡ ਨਾਲ ਕ੍ਰਿਕਟ ਇਤਿਹਾਸ 'ਚ ਕਦੀ ਨਾ ਮਿਟਣ ਵਾਲੇ ਇਬਾਰਤ ਲਿਖੀ ਤੇ ਇਸ ਅੱਗੇ ਕੋਈ ਹੋਰ ਕ੍ਰਿਕਟਰ ਠਹਿਰਦਾ ਨਜ਼ਰ ਨਹੀਂ ਆਉਂਦਾ। ਇਸੇ ਕਾਰਨ ਸਚਿਨ ਦੇ ਪ੍ਰਸ਼ੰਸਕ ਉਸ ਨੂੰ ਕ੍ਰਿਕਟ ਦਾ ਭਗਵਨ ਵੀ ਕਹਿੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕ੍ਰਿਕਟ ਸਬੰਧੀ ਰਿਕਾਰਡ ਬਾਰੇ ਨਹੀਂ ਸਗੋਂ ਉਨ੍ਹਾਂ ਦੀ ਰੋਮਾਂਟਿਕ ਲਵ ਸਟੋਰੀ ਬਾਰੇ ਦਸਣ ਜਾ ਰਹੇ ਹਾਂ। ਅੱਜ ਸਚਿਨ ਤੇ ਉਸ ਦੀ ਪਤਨੀ ਅੰਜਲੀ ਇਕ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ। ਸਚਿਨ ਤੇ ਉਸ ਦੀ ਪਤਨੀ ਅੰਜਲੀ ਦੀ ਲਵ ਸਟੋਰੀ ਵੀ ਕਿਸੇ ਰੋਮਾਂਟਿਕ ਫ਼ਿਲਮ ਤੋਂ ਘੱਟ ਨਹੀਂ ਹੈ। ਦੋਵੇਂ ਹੀ ਪਹਿਲੀ ਮੁਲਾਕਾਤ ’ਚ ਇਕ ਦੂਜੇ ਨੂੰ ਦਿਲ ਦੇ ਬੈਠੇ ਸਨ ਤੇ ਪੰਜ ਸਾਲ ਡੇਟ ਕਰਨ ਤੋਂ ਬਾਅਦ ਵਿਆਹ ਵੀ ਕੀਤਾ। ਅੱਜ ਇਨ੍ਹਾਂ ਦੇ ਦੋ ਬੱਚੇ ਸਾਰਾ ਤੇਂਦੁਲਕਰ ਤੇ ਅਰਜੁਨ ਤੇਂਦੁਲਕਰ ਹਨ। ਆਓ ਜਾਣਦੇ ਹਾਂ ਸਚਿਨ ਤੇ ਅੰਜਲੀ ਦੀ ਲਵ ਸਟੋਰੀ ਬਾਰੇ :-
ਇਹ ਵੀ ਪੜ੍ਹੋ : ਡੇਵਿਡ ਵਾਰਨਰ ਨੇ SRH 'ਤੇ ਲਾਏ ਗੰਭੀਰ ਦੋਸ਼, ਕਿਹਾ- ਬਿਨਾ ਕਾਰਨ ਦੱਸੇ ਹੀ ਕਪਤਾਨੀ ਤੋਂ ਹਟਾਇਆ

PunjabKesariਪਹਿਲੀ ਮੁਲਾਕਾਤ
ਸਚਿਨ ਤੇਂਦੁਲਕਰ ਤੇ ਅੰਜਲੀ ਦੀ ਪਹਿਲੀ ਮੁਲਾਕਾਤ ਹਵਾਈ ਅੱਡੇ ’ਤੇ ਹੋਈ ਸੀ। ਸਚਿਨ ਪਹਿਲੇ ਕੌਮਾਂਤਰੀ ਟੂਰ ਦੇ ਬਾਅਦ ਪਰਤੇ ਸਨ। ਦੂਜੇ ਪਾਸੇ ਅੰਜਲੀ ਆਪਣੀ ਮਾਂ ਨੂੰ ਲੈਣ ਗਈ ਸੀ। ਸਚਿਨ ਨੂੰ ਦੇਖਦੇ ਹੀ ਅੰਜਲੀ ਨੂੰ ਉਨ੍ਹਾਂ ਦੇ ਘੁੰਘਰਾਲੇ ਵਾਲ ਤੇ ਕਿਊਟਨੈੱਸ ਪਸੰਦ ਆ ਗਈ। ਉਹ ਉੱਚੀ ਆਵਾਜ਼ ’ਚ ਸਚਿਨ-ਸਚਿਨ ਬੋਲਣ ਲੱਗੀ। 

PunjabKesariਪਿਆਰ
ਅੰਜਲੀ ਦੇ ਇਸ ਤਰ੍ਹਾਂ ਉੱਚੀ ਆਵਾਜ਼ ’ਚ ਸਚਿਨ-ਸਚਿਨ ਬੋਲਣ ’ਤੇ ਸਚਿਨ ਸ਼ਰਮਾ ਗਏ ਤੇ ਉੱਥੋਂ ਚਲੇ ਗਏ। ਇਕ ਦਿਨ ਅੰਜਲੀ ਨੇ ਆਪਣੀ ਕਿਸੇ ਦੋਸਤ ਤੋਂ ਸਚਿਨ ਦਾ ਨੰਬਰ ਲਿਆ ਤੇ ਉਸ ਨੂੰ ਫ਼ੋਨ ਕੀਤਾ। ਇਸ ਤਰ੍ਹਾਂ ਦੋਵੇਂ ਇਕ ਦੂਜੇ ਨੂੰ ਮਿਲਣ ਲੱਗੇ। ਮੁਲਾਕਾਤਾਂ ਪਿਆਰ ’ਚ ਬਦਲਦੀਆਂ ਗਈਆਂ।

PunjabKesari

ਸਚਿਨ ਤੇ ਅੰਜਲੀ ਦਾ ਵਿਆਹ
ਕਈ ਸਾਲਾਂ ਤਕ ਇਕ ਦੂਜੇ ਨੂੰ ਡੇਟ ਕਰਨ ਦੇ ਬਾਅਦ ਅੰਜਲੀ ਨੇ ਹੀ ਸਚਿਨ ਦੇ ਘਰ ਵਾਲਿਆਂ ਨਾਲ ਵਿਆਹ ਦੀ ਗੱਲ ਕੀਤੀ। ਆਖ਼ਰਕਾਰ 24 ਮਈ 1995 ਨੂੰ ਸਿਰਫ਼ 22 ਸਾਲ ਦੀ ਉਮਰ ’ਚ ਸਚਿਨ ਨੇ ਆਪਣੇ ਤੋਂ 6 ਸਾਲ ਵੱਡੀ ਤੇ ਬੱਚਿਆਂ ਦੇ ਰੋਗਾਂ ਦੀ ਮਾਹਰ ਡਾਕਟਰ ਅੰਜਲੀ ਨਾਲ ਵਿਆਹ ਕਰ ਲਿਆ। ਅਚਾਨਕ ਹੋਏ ਸਚਿਨ ਦੇ ਇਸ ਵਿਆਹ ਨੇ ਹਜ਼ਾਰਾਂ ਹਸੀਨ ਕੁੜੀਆਂ ਦੇ ਦਿਲਾਂ ਨੂੰ ਇਕ ਹੀ ਝਟਕੇ ’ਚ ਤੋੜ ਦਿੱਤਾ। ਅਜਿਹੀ ਸੀ ਸਚਿਨ ਤੇ ਅੰਜਲੀ ਦੀ ਲਵ ਸਟੋਰੀ।

PunjabKesari

ਇਹ ਵੀ ਪੜ੍ਹੋ  : IPL2022 'ਚ ਪੰਜਾਬ ਕਿੰਗਜ਼ ਤੋਂ ਅਲੱਗ ਹੋ ਸਕਦੇ ਹਨ ਰਾਹੁਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News