ਸਚਿਨ ਤੇ ਰਾਹੁਲ ਦ੍ਰਾਵਿੜ ਨੇ ਕੀਤੀ ਬਹੁਤ ਮਦਦ : ਰਹਾਣੇ

Saturday, May 09, 2020 - 01:26 AM (IST)

ਸਚਿਨ ਤੇ ਰਾਹੁਲ ਦ੍ਰਾਵਿੜ ਨੇ ਕੀਤੀ ਬਹੁਤ ਮਦਦ : ਰਹਾਣੇ

ਨਵੀਂ ਦਿੱਲੀ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੇ ਰਾਹੁਲ ਦ੍ਰਾਵਿੜ ਨੇ ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਿਯ ਰਹਾਣੇ ਦੀ ਬਹੁਤ ਮਦਦ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ 'ਸਚਿਨ ਤੇਂਦੁਲਕਰ ਤੇ ਰਾਹੁਲ ਦ੍ਰਾਵਿੜ ਨੇ ਮੇਰੇ ਕਰੀਅਰ ਨੂੰ ਸੁਧਾਰਨ 'ਚ ਬਹੁਤ ਮਦਦ ਕੀਤੀ ਹੈ। ਮੈਦਾਨ ਤੇ ਮੈਦਾਨ ਤੋਂ ਬਾਹਰ ਇਨ੍ਹਾਂ ਦੋਵਾਂ ਮਹਾਨ ਕ੍ਰਿਕਟਰਾਂ ਤੋਂ ਮੈਂ ਮਦਦ ਲੈਂਦਾ ਰਿਹਾ ਹਾਂ। ਦੋਵੇਂ ਹੀ ਖਿਡਾਰੀ ਮੇਰੇ ਰੋਲ ਮਾਡਲ ਹਨ। ਰਹਾਣੇ ਨੇ ਵਨ ਡੇ (ਸਤੰਬਰ 2011) ਤੇ ਟੀ-20 ਇੰਟਰਨੈਸ਼ਨਲ ਡੈਬਿਊ (ਅਗਸਤ 2011) 'ਚ ਦ੍ਰਾਵਿੜ ਦੇ ਨਾਲ ਪਲੇਇੰਗ ਇਲੈਵਨ 'ਚ ਕੀਤਾ ਸੀ, ਜਦਕਿ 2013 'ਚ ਸਚਿਨ ਦੇ ਨਾਲ ਟੀਮ 'ਚ ਆਸਟਰੇਲੀਆ ਵਿਰੁੱਧ ਦਿੱਲੀ 'ਚ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇਹ ਗੱਲ ਇਕ ਇੰਟਰਵਿਊ ਦੌਰਾਨ ਕਹੀ। ਮਾਡਰਨ ਕ੍ਰਿਕਟ ਦਾ ਰਾਹੁਲ ਦ੍ਰਾਵਿੜ ਕਹੇ ਜਾਣ 'ਤੇ ਰਹਾਣੇ ਕਹਿੰਦੇ ਹਨ- 'ਰਾਹੁਲ ਦ੍ਰਾਵਿੜ ਵਰਗੇ ਮਹਾਨ ਨਾਲ ਤੁਲਨਾ ਹੋਣ ਸੁਖਦ ਅਹਿਸਾਸ ਹੈ। ਉਹ ਮੇਰੇ ਕੋਚ ਰਹੇ ਹਨ ਤੇ ਰੋਲ ਮਾਡਲ ਵੀ ਹਨ।'

PunjabKesari
ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਨਵਾਂ ਚੈਲੰਜ਼ ਹੋਵੇਗਾ। ਇੰਡੀਅਨ ਪ੍ਰੀਮੀਅਰ ਲੀਗ ਦੀ ਰਾਜਸਥਾਨ ਰਾਇਲਸ ਤੋਂ ਦਿੱਲੀ ਕੈਪੀਟਲਸ 'ਚ ਜਾਣ ਨੂੰ ਉਨ੍ਹਾਂ ਨੇ ਨਵਾਂ ਚੈਲੰਜ ਦੱਸਿਆ। ਰਾਜਸਥਾਨ ਦੇ ਲਈ 106 ਮੈਚ ਖੇਡਣ ਵਾਲੇ ਰਹਾਣੇ ਨੇ ਟੀਮ ਦੇ ਲਈ 35.60 ਦੀ ਔਸਤ ਨਾਲ 3098 ਦੌੜਾਂ ਬਣਾਈਆਂ ਹਨ। ਮੈਂ ਦਿੱਲੀ ਟੀਮ 'ਚ ਸ਼ਾਮਲ ਕਈ ਭਾਰਤੀ ਖਿਡਾਰੀਆਂ ਦੇ ਨਾਲ ਖੇਡਿਆ ਹਾਂ ਜੋ ਪਹਿਲਾਂ ਤੋਂ ਹੀ ਸਕਾਰਾਤਮਕ ਪਹਿਲੂ ਹਨ। ਉਨ੍ਹਾਂ 'ਚ ਕਈ ਮੇਰੇ ਬਹੁਤ ਵਧੀਆ ਦੋਸਤ ਹਨ। ਅਸੀਂ ਇਕ ਟੀਮ ਦੇ ਰੂਪ 'ਚ ਵਧੀਆ ਸੀਜਨ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ।

PunjabKesari


author

Gurdeep Singh

Content Editor

Related News