ਸਚਿਨ ਦਾ ਜਾਗਿਆ ਟੈਨਿਸ ਲਈ ਪ੍ਰੇਮ, ਟਵਿੱਟਰ ''ਤੇ ਸ਼ੇਅਰ ਕੀਤੀ ਤਸਵੀਰ

01/24/2019 4:10:14 PM

ਜਲੰਧਰ : ਕ੍ਰਿਕਟ ਵਿਚ ਰਿਕਾਰਡਾਂ ਦੇ ਪਹਾੜ 'ਤੇ ਬੈਠੇ ਸਚਿਨ ਤੇਂਦੁਲਕਰ ਜਦੋਂ ਖੇਡ ਦੇ ਚੋਟੀ 'ਤੇ ਸੀ ਉਸ ਸਮੇਂ ਉਸ ਦੀ ਟੈਨਿਸ ਦੇ ਪ੍ਰਤੀ ਦਿਵਾਨਗੀ ਵੀ ਕਿਸੇ ਤੋਂ ਲੁਕੀ ਨਹੀਂ ਸੀ। ਸਚਿਨ ਨੇ ਖੁੱਦ ਕਿਹਾ ਸੀ ਕਿ ਜੇਕਰ ਉਹ ਕ੍ਰਿਕਟਰ ਨਾ ਹੁੰਦੇ ਤਾਂ ਯਕੀਨੀ ਟੈਨਿਸ ਖਿਡਾਰੀ ਹੁੰਦੇ। ਗ੍ਰੈਂਡਸਲੈਮ ਟੂਰਨਾਮੈਂਟ ਵਿਚ ਵੀ ਸਚਿਨ ਕਈ ਵਾਰ ਮੌਜੂਦ ਰਹਿ ਚੁੱਕੇ ਹਨ। ਵੀਰਵਾਰ ਨੂੰ ਸਚਿਨ ਨੂੰ ਇਕ ਵਾਰ ਫਿਰ ਟੈਨਿਸ ਦੇ ਪ੍ਰਤੀ ਆਪਣਾ ਪਿਆਰ ਜ਼ਾਹਿਰ ਕਰਨ ਦਾ ਮੌਕਾ ਮਿਲਿਆ। ਦਰਅਸਲ ਸਚਿਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਆਪਣੀ ਟੈਨਿਸ ਖੇਡਦੇ ਦੀ ਪੁਰਾਣੀ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਕੈਪਸ਼ਨ 'ਚ ਲਿਖਿਆ- ਕੁਝ ਵੀ ਮੈਨੂੰ ਖੇਡਣ ਤੋਂ ਰੋਕ ਨਹੀਂ ਸਕਦਾ। ਇਹ ਤਦ ਵੀ ਨਹੀਂ ਜਦੋਂ ਮੇਰੇ ਪੈਰਾਂ 'ਚ ਬੂਟ ਨਾ ਹੋਵੇ।

ਫੈਡਰਰ ਹੈ ਫੇਵਰੇਟ ਖਿਡਾਰੀ
ਟੈਨਿਸ ਵਿਚ ਸਚਿਨ ਤੇਂਦੁਲਕਰ ਦੇ ਪਸੰਦੀਦਾ ਸ਼ੁਰੂ ਤੋਂ ਸਵਿਸ ਸਟਾਰ ਰੋਜਰ ਫੈਡਰਰ ਰਹੇ ਹਨ। ਸਚਿਨ ਕਈ ਵਾਰ ਆਸਟਰੇਲੀਅਨ ਓਪਨ ਵੀ ਦੇਖਣ ਜਾ ਚੁੱਕੇ ਹਨ।

PunjabKesari

ਰੋਜਰ ਫੈਡਰਰ ਨੂੰ ਦਿੱਤੇ ਸੀ ਟਿਪਸ
ਵਿੰਬਲਡਨ ਦੌਰਾਨ ਰੋਜਰ ਫੈਡਰਰ ਦਾ ਇਕ ਸ਼ਾਨਦਾਰ ਸ਼ਾਟ ਬੇਹੱਦ ਪ੍ਰਸਿੱਧ ਰਿਹਾ ਸੀ। ਸਾਹਮਣੇ ਹੱਥ ਤੋਂ ਮਾਰਿਆ ਗਿਆ ਇਹ ਸ਼ਾਟ ਕਵਰ ਡ੍ਰਾਈਵ ਦੀ ਤਰ੍ਹਾਂ ਸੀ। ਇਸਦੀ ਵੀਡੀਓ ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਸਚਿਨ ਨੇ ਇਸ ਨੂੰ ਫੈਡਰਰ ਨੂੰ ਟੈਗ ਕਰਦਿਆਂ ਲਿਖਿਆ- ਹਮੇਸ਼ਾ ਦੀ ਤਰ੍ਹਾਂ ਗ੍ਰੇਟ ਹੈਂਡ ਆਈ ਕਾਰਡਿਨੇਸ਼ਨ ਰੋਜਰ ਫੈਡਰਰ। 9ਵਾਂ ਵਿੰਬਲਡਨ ਖਿਤਾਬ ਜਿੱਤਣ ਤੋਂ ਬਾਅਦ ਅਸੀਂ ਇਕ ਦੂਜੇ ਨਾਲ ਕ੍ਰਿਕਟ ਅਤੇ ਟੈਨਿਸ ਦਾ ਨੋਟਸ ਸਾਂਝਾ ਕਰਾਂਗੇ। ਉੱਥੇ ਹੀ ਫੈਡਰਰ ਨੇ ਵੀ ਸਚਿਨ ਨੇ ਟਵੀਟ ਦਾ ਰਿਪਲਾਈ ਦਿੰਦਿਆਂ ਕਿਹਾ, ਉਡੀਕ ਕਿਉਂ? ਮੈਂ ਨੋਟਸ ਲੈਣ ਲਈ ਤਿਆਰ ਹਾਂ। ਸਚਿਨ ਨੇ ਫਿਰ ਟਵੀਟ ਕੀਤਾ। ਹਾਹਾਹਾ.... ਡਨ ਰੋਜਰ ਫੈਡਰਰ। ਪਹਿਲਾ ਚੈਪਟਰ ਸਿਰਫ ਸਟ੍ਰੇਟ ਡ੍ਰਾਈਵ ਦਾ ਹੋਵੇਗਾ। ਜੇਕਰ ਤੁਸੀਂ ਮੇਰੇ ਨਾਲ ਮੇਰੇ ਬੈਕਹੈਂਡ ਵਿਚ ਮਦਦ ਕਰਦੇ ਮੇਰੇ ਦੋਸਤ।

PunjabKesari
ਜਦੋਂ ਸ਼ਾਰਾਪੋਵਾ ਨੇ ਕਿਹਾ ਸੀ ਕਿ ਸਚਿਨ ਕੌਣ?
ਚਾਰ ਸਾਲ ਪਹਿਲਾਂ ਰੂਸ ਦੀ ਟੈਨਿਸ ਖਿਡਾਰਨ ਮਾਰਿਆ ਸ਼ਾਰਾਪੋਵਾ ਸਚਿਨ 'ਤੇ ਕੁਮੈਂਟ ਕਰਨ ਨਾਲ ਚਰਚਾ 'ਚ ਆ ਗਈ ਸੀ। ਦਰਅਸਲ ਇਕ ਪ੍ਰੈਸ ਕਾਨਫ੍ਰੈਂਸ ਦੌਰਾਨ ਮਾਰਿਆ ਤੋਂ ਸਚਿਨ ਨਲ ਜੁੜਿਆ ਇਕ ਸਵਾਲ ਪੁੱਛਿਆ ਗਿਆ ਸੀ। ਇਸ 'ਤੇ ਖੇਡ ਪ੍ਰੇਮੀਆਂ ਨੇ ਮਾਰੀਆ ਨੂੰ ਉਸ ਦੇ ਘੱਟ ਗਿਆਨ ਲਈ ਖੂਬ ਕੋਸਿਆ ਸੀ।


Related News