SA v IND : ਬੁਮਰਾਹ ਨੇ ਦੱ. ਅਫਰੀਕਾ 'ਚ ਬਣਾਇਆ ਵੱਡਾ ਰਿਕਾਰਡ, ਇਸ ਗੇਂਦਬਾਜ਼ ਨੂੰ ਛੱਡਿਆ ਪਿੱਛੇ
Thursday, Dec 30, 2021 - 10:01 PM (IST)
ਸੈਂਚੂਰੀਅਨ- ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਸੈਂਚੂਰੀਅਨ ਦੇ ਮੈਦਾਨ 'ਚ ਖੇਡਿਆ ਗਿਆ। ਇਸ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਦੀ ਦੂਜੀ ਪਾਰੀ ਦੇ ਦੌਰਾਨ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਪਣੇ ਨਾਂ ਵੱਡਾ ਰਿਕਾਰਡ ਦਰਜ ਕੀਤਾ। ਚੌਥੇ ਦਿਨ ਖੇਡ ਖਤਮ ਹੋਣ ਤੋਂ ਪਹਿਲਾਂ ਬੁਮਰਾਹ ਨੇ ਕੇਸ਼ਵ ਮਹਾਰਾਜ ਨੂੰ ਆਪਣੀ ਯਾਰਕਰ ਨਾਲ ਬੋਲਡ ਕਰ ਵਿਦੇਸ਼ੀ ਧਰਤੀ 'ਤੇ ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ ਹਨ।
ਇਹ ਖ਼ਬਰ ਪੜ੍ਹੋ- ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਬਦਲਿਆ ਟੈਸਟ ਚੈਂਪੀਅਨਸ਼ਿਪ ਟੇਬਲ, ਭਾਰਤ ਹੁਣ ਚੌਥੇ ਸਥਾਨ 'ਤੇ
ਬੁਮਰਾਹ ਨੇ ਵਿਦੇਸ਼ੀ ਧਰਤੀ 'ਤੇ ਤੇਜ਼ ਵਿਕਟਾਂ ਹਾਸਲ ਕਰਨ ਦੇ ਮਾਮਲੇ ਵਿਚ ਭਾਰਤ ਦੇ ਦਿੱਗਜ ਸਪਿਨਰ ਰਹੇ ਭਾਗਵਤ ਚੰਦਰਸ਼ੇਖਰ ਨੂੰ ਪਿੱਛੇ ਛੱਡ ਦਿੱਤਾ ਹੈ। ਬੁਮਰਾਹ ਨੇ ਆਪਣੇ ਟੈਸਟ ਕਰੀਅਰ ਦੇ ਸਿਰਫ 23ਵੇਂ ਮੈਚ 'ਚ ਇਹ ਰਿਕਾਰਡ ਆਪਣੇ ਨਾਂ ਕੀਤਾ ਹੈ ਜਦਕਿ ਚੰਦਰਸ਼ੇਖਰ ਨੂੰ ਇੰਨੀਆਂ ਵਿਕਟਾਂ ਹਾਸਲ ਕਰਨ ਦੇ ਲਈ 25 ਟੈਸਟ ਮੈਚ ਖੇਡਣੇ ਪਏ ਸਨ। ਇਸ ਮਾਮਲੇ ਵਿਚ ਆਰ. ਅਸ਼ਵਿਨ ਤੀਜੇ ਸਥਾਨ 'ਤੇ ਹਨ। ਅਸ਼ਵਿਨ ਨੇ 26 ਮੈਚਾਂ ਵਿਚ ਵਿਦੇਸ਼ੀ ਜ਼ਮੀਨ 'ਤੇ 100 ਵਿਕਟਾਂ ਹਾਸਲ ਕੀਤੀਆਂ ਸਨ।
ਇਹ ਖ਼ਬਰ ਪੜ੍ਹੋ- ਕੋਹਲੀ ਨੇ ਰਚਿਆ ਇਤਿਹਾਸ, ਗਾਂਗੁਲੀ-ਧੋਨੀ ਵਰਗੇ ਕਪਤਾਨ ਰਿਕਾਰਡ ਦੇ ਆਸ-ਪਾਸ ਵੀ ਨਹੀਂ
ਵਿਦੇਸ਼ੀ ਧਰਤੀ 'ਤੇ ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਗੇਂਦਬਾਜ਼
ਜਸਪ੍ਰੀਤ ਬੁਮਰਾਹ- 23 ਮੈਚ
ਭਾਗਵਤ ਚੰਦਰਸ਼ੇਖਰ- 25 ਮੈਚ
ਆਰ. ਅਸ਼ਵਿਨ- 26 ਮੈਚ
ਮੁਹੰਮਦ ਸ਼ੰਮੀ- 28 ਮੈਚ
ਬਿਸ਼ਨ ਸਿੰਘ ਬੇਦੀ- 28 ਮੈਚ
2018 ਤੋਂ ਬਾਅਦ ਵਿਦੇਸ਼ੀ ਧਰਤੀ 'ਤੇ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ
ਜਸਪ੍ਰੀਤ ਬੁਮਰਾਹ- 102
ਮੁਹੰਮਦ ਸ਼ੰਮੀ- 82
ਸ਼ਾਹੀਨ ਅਫਰੀਦੀ- 66
ਇਸ਼ਾਂਤ ਸ਼ਰਮਾ- 61
ਮੁਹੰਮਦ ਅੱਬਾਸ- 58
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।