SA v BAN : ਬੰਗਲਾਦੇਸ਼ 53 ਦੌੜਾਂ ''ਤੇ ਢੇਰ, ਦੱਖਣੀ ਅਫਰੀਕਾ ਨੇ ਜਿੱਤਿਆ ਪਹਿਲਾ ਟੈਸਟ
Monday, Apr 04, 2022 - 07:42 PM (IST)
ਡਰਬਨ- ਦੱਖਣੀ ਅਫਰੀਕਾ ਨੇ ਪਹਿਲੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਸੋਮਵਾਰ ਨੂੰ ਸਵੇਰ ਦੇ ਸੈਸ਼ਨ ਵਿਚ ਬੰਗਲਾਦੇਸ਼ ਨੂੰ 53 ਦੌੜਾਂ 'ਤੇ ਢੇਰ ਕਰਕੇ 220 ਦੌੜਾਂ ਨਾਲ ਜਿੱਤ ਦਰਜ ਕਰ ਲਈ। ਦੂਜੀ ਪਾਰੀ ਵਿਚ ਬੰਗਲਾਦੇਸ਼ ਦੇ ਬੱਲੇਬਾਜ਼ ਸਿਰਫ 19 ਓਵਰ ਕ੍ਰੀਜ਼ 'ਤੇ ਟਿਕ ਸਕੇ। ਦੱਖਣੀ ਅਫਰੀਕਾ ਨੇ ਦੂਜੀ ਪਾਰੀ ਵਿਚ ਸਿਰਫ 2 ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ। ਇਹ ਦੋਵੇਂ ਸਪਿਨਰ ਸਨ। ਸਪਿਨਰ ਕੇਸ਼ਵ ਮਹਾਰਾਜ ਨੇ 32 ਦੌੜਾਂ 'ਤੇ 7 ਵਿਕਟਾਂ ਜਦਕਿ ਆਫ ਸਪਿਨਰ ਸਾਈਮਨ ਹਾਰਮਰ ਨੇ 21 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ-ਐਲਿਸਾ ਨੇ ਤੋੜਿਆ ਗਿਲਕ੍ਰਿਸਟ ਦਾ ਰਿਕਾਰਡ, ਫਾਈਨਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਕ੍ਰਿਕਟਰ
ਮੈਚ ਦਾ ਅੰਤ ਹੈਰਾਨੀ ਭਰਿਆ ਰਿਹਾ ਕਿਉਂਕਿ ਬੰਗਲਾਦੇਸ਼ ਨੂੰ ਉਮੀਦ ਸੀ ਕਿ ਉਹ ਆਖਰੀ ਪਾਰੀ ਵਿਚ 274 ਦੌੜਾਂ ਦੇ ਟੀਚੇ ਨੂੰ ਹਾਸਲ ਕਰਕੇ ਦੱਖਣੀ ਅਫਰੀਕਾ 'ਤੇ ਪਹਿਲੀ ਟੈਸਟ ਜਿੱਤ ਦਰਜ ਕਰਨ ਵਿਚ ਸਫਲ ਰਹੇਗਾ। ਚੌਥੇ ਦਿਨ ਦਾ ਖੇਡ ਖਤਮ ਹੋਣ ਤੱਕ ਬੰਗਲਾਦੇਸ਼ ਨੇ ਦੂਜੀ ਪਾਰੀ ਵਿਚ 11 ਦੌੜਾਂ ਤੱਕ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਪੰਜਵੇਂ ਦਿਨ ਵੀ ਵਿਕਟਾਂ ਦੀ ਪਤਝੜ ਜਾਰੀ ਰਹੀ।
ਇਹ ਖ਼ਬਰ ਪੜ੍ਹੋ- ਐਲਿਸਾ ਹੀਲੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ
ਬੰਗਲਾਦੇਸ਼ ਵਲੋਂ ਨਜਮੁਲ ਹੁਸੈਨ ਸ਼ੰਟੋ (26) ਅਤੇ ਪਿਛਲੇ ਬੱਲੇਬਾਜ਼ ਤਾਸਿਕਨ ਅਹਿਮਦ (14) ਹੀ ਦੋਹਰੇ ਅੰਕ ਵਿਚ ਪਹੁੰਚ ਸਕੇ। ਦੱਖਣੀ ਅਫਰੀਕਾ ਨੇ ਪੰਜਵੇਂ ਅਤੇ ਆਖਰੀ ਦਿਨ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਬਾਕੀ ਬਚੇ ਸੱਤ ਵਿਕਟਾਂ ਹਾਸਲ ਕਰਕੇ 2 ਟੈਸਟ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।