SA v IND 2nd ODI : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਦਿੱਤਾ 288 ਦੌੜਾਂ ਦਾ ਟੀਚਾ
Friday, Jan 21, 2022 - 07:57 PM (IST)
ਸਪੋਰਟਸ ਡੈਸਕ- ਦੱਖਣੀ ਅਫ਼ਰੀਕਾ ਤੇ ਭਾਰਤ ਦਰਮਿਆਨ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਪਾਰਲੀ ਸਖਿਤ ਬੋਲੈਂਡ ਪਾਰਕ 'ਚ ਖੇਡਿਆ ਜਾ ਰਿਹਾ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ 6 ਵਿਕਟਾਂ ਦੇ ਨੁਕਸਾਨ 'ਤੇ 287 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤ ਲਈ 288 ਦੌੜਾਂ ਦਾ ਟੀਚਾ ਦਿੱਤਾ ਹੈ।
ਭਾਰਤ ਦੀ ਪਹਿਲੀ ਵਿਕਟ ਸ਼ਿਖਰ ਧਵਨ ਦੇ ਤੌਰ 'ਤੇ ਡਿੱਗੀ। ਸ਼ਿਖਰ ਧਵਨ 29 ਦੌੜਾਂ ਦੇ ਨਿੱਜੀ ਸਕੋਰ 'ਤੇ ਮਾਰਕਰਮ ਦੀ ਗੇਂਦ 'ਤੇ ਮਗਾਲਾ ਨੂੰ ਕੈਚ ਦੇ ਕੇ ਆਊਟ ਹੋ ਗਏ। ਇਸ ਤੋਂ ਬਾਅਦ ਭਾਰਤ ਦੀ ਦੂਜੀ ਵਿਕਟ ਵਿਰਾਟ ਕੋਹਲੀ ਦੇ ਤੌਰ 'ਤੇ ਡਿੱਗੀ। ਵਿਰਾਟ ਆਪਣਾ ਖ਼ਾਤਾ ਵੀ ਨਾ ਖੋਲ ਸਕੇ ਤੇ ਮਹਾਰਾਜ ਦੀ ਗੇਂਦ 'ਤੇ ਬਾਵੁਮਾ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਭਾਰਤ ਦੀ ਤੀਜੀ ਵਿਕਟ ਕੇ. ਐੱਲ. ਰਾਹੁਲ ਦੇ ਤੌਰ 'ਤੇ ਡਿੱਗੀ। ਰਾਹੁਲ 55 ਦੌੜਾਂ ਦੇ ਨਿੱਜੀ ਸਕੋਰ 'ਤੇ ਮਗਾਲਾ ਦੀ ਗੇਂਦ 'ਤੇ ਡੂਸੇਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਭਾਰਤ ਦੀ ਚੌਥੀ ਵਿਕਟ ਰਿਸ਼ਭ ਪੰਤ ਦੇ ਤੌਰ 'ਤੇ ਡਿੱਗੀ। ਪੰਤ ਨੇ ਸ਼ਾਨਦਾਰ 85 ਦੌੜਾਂ ਦੀ ਪਾਰੀ ਖੇਡੀ ਤੇ ਆਪਣੀ ਪਾਰੀ ਦੇ ਦੌਰਾਨ ਉਨ੍ਹਾਂ ਨੇ 10 ਚੌਕੇ ਵੀ ਲਾਏ। ਪੰਤ ਸ਼ਮਸੀ ਦੀ ਗੇਂਦ 'ਤੇ ਮਾਰਕਰਮ ਨੂੰ ਕੈਚ ਤੇ ਕੇ ਆਊਟ ਹੋਏ। ਭਾਰਤ ਦੀ ਪੰਜਵੀਂ ਵਿਕਟ ਸ਼੍ਰੇਅਸ ਅਈਅਰ ਦੇ ਤੌਰ 'ਤੇ ਡਿੱਗੀ। ਸ਼੍ਰੇਅਸ 11 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਮਸੀ ਵਲੋਂ ਐਲ. ਬੀ. ਡਬਲਯੂ. ਆਊਟ ਹੋਏ। ਭਾਰਤ ਦੀ 6ਵੀਂ ਵਿਕਟ ਵੈਂਕਟੇਸ਼ ਅਈਅਰ ਦੇ ਤੌਰ 'ਤੇ ਡਿੱਗੀ। ਵੈਂਕਟੇਸ਼ 22 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਸ਼ਾਰਦੁਲ ਠਾਕੁਰ 40 ਦੌੜਾਂ ਤੇ ਰਵੀਚੰਦਰਨ ਅਸ਼ਵਿਨ 25 ਦੌੜਾਂ ਬਣਾ ਅਜੇਤੂ ਰਹੇ। ਦੱਖਣੀ ਅਫਰੀਕਾ ਲਈ ਸ਼ਮਸੀ ਨੇ 2, ਮਗਾਲਾ ਨੇ 1, ਮਾਰਕਰਮ ਨੇ 1, ਫੇਹਲੁਕਵਾਯੋ ਨੇ 1 ਵਿਕਟ ਲਏ। ਭਾਰਤ ਨੂੰ ਪਹਿਲੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਟੀਮ ਇਸ ਮੈਚ ਨੂੰ ਜਿੱਤਦੇ ਹੋਏ ਵਾਪਸੀ ਕਰਨਾ ਚਾਹੇਗੀ। ਜੇਕਰ ਟੀਮ ਹਾਰਦੀ ਹੈ ਤਾਂ ਉਸ ਨੂੰ ਟੈਸਟ ਦੇ ਬਾਅਦ ਵਨ-ਡੇ ਸੀਰੀਜ਼ ਤੋਂ ਵੀ ਹੱਥ ਧੋਣਾ ਪਵੇਗਾ।
ਇਹ ਵੀ ਪੜ੍ਹੋ : ਕ੍ਰਿਕਟਰ ਹਰਭਜਨ ਸਿੰਘ ਪਾਏ ਗਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਘਰ ’ਚ ਕੀਤਾ ਇਕਾਂਤਵਾਸ
ਪਲੇਇੰਗ ਇਲੈਵਨ :-
ਦੱਖਣੀ ਅਫਰੀਕਾ : ਕਵਿੰਟਨ ਡੀ ਕਾਕ (ਵਿਕਟਕੀਪਰ), ਜੈਨੇਮਨ ਮਲਾਨ, ਟੇਂਬਾ ਬਾਵੁਮਾ (ਕਪਤਾਨ), ਏਡੇਨ ਮਾਰਕਰਮ, ਰਾਸੀ ਵੈਨ ਡੇਰ ਡੁਸਨ, ਡੇਵਿਡ ਮਿਲਰ, ਐਂਡੀਲੇ ਫੇਹਲੁਕਵਾਯੋ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਸਿਸੰਡਾ ਮਗਾਲਾ, ਤਬਰੇਜ਼ ਸ਼ਮਸੀ
ਭਾਰਤ : ਕੇਐੱਲ ਰਾਹੁਲ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਵੈਂਕਟੇਸ਼ ਅਈਅਰ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ
ਇਹ ਵੀ ਪੜ੍ਹੋ : ਲੀਜੈਂਡਸ ਲੀਗ ਕ੍ਰਿਕਟ : ਪਠਾਨ ਭਰਾਵਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਡੀਅਨ ਮਹਾਰਾਜਾ ਦੀ ਆਸਾਨ ਜਿੱਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।