SA v IND : ਕੇ. ਐੱਲ. ਰਾਹੁਲ ਦੇ ਨਾਂ ਦਰਜ ਹੋਇਆ ਇਹ ਰਿਕਾਰਡ

01/24/2022 2:26:01 AM

ਕੇਪਟਾਊਨ- ਭਾਰਤ ਨੂੰ ਦੱਖਣੀ ਅਫਰੀਕਾ ਦੇ ਵਿਰੁੱਧ ਖੇਡੇ ਗਏ ਤੀਜੇ ਤੇ ਸੀਰੀਜ਼ ਦੇ ਆਖਰੀ ਮੈਚ ਵਿਚ 4 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸਦੇ ਨਾਲ ਹੀ ਭਾਰਤ ਨੂੰ ਸੀਰੀਜ਼ ਵਿਚ 3-0 ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸਦੇ ਨਾਲ ਹੀ ਰੋਹਿਤ ਸ਼ਰਮਾ ਦੀ ਜਗ੍ਹਾ ਵਨ ਡੇ ਵਿਚ ਕਪਤਾਨੀ ਕਰਨ ਵਾਲੇ ਕੇ. ਐੱਲ. ਰਾਹੁਲ ਦੇ ਨਾਂ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ ਹੈ। ਕੇ. ਐੱਲ. ਰਾਹੁਲ ਪਹਿਲੇ ਤਿੰਨ ਵਨ ਡੇ ਵਿਚ ਹਾਰਨ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਇਸ ਦੇ ਨਾਲ ਹੀ ਇਸ ਮੈਚ ਵਿਚ ਕਈ ਹੋਰ ਰਿਕਾਰਡ ਵੀ ਬਣ ਗਏ ਹਨ। ਦੇਖੋ ਰਿਕਾਰਡਸ-

PunjabKesari
ਵਨ ਡੇ ਮੈਚ ਵਿਚ ਸਭ ਤੋਂ ਜ਼ਿਆਦਾ ਦੌੜਾਂ, ਜਿਸ ਵਿਚ ਸਾਰੀਆਂ 20 ਵਿਕਟਾਂ ਡਿੱਗੀਆਂ
642 ਅਫਗਾਨਿਸਤਾਨ (338) ਬਨਾਮ ਆਇਰਲੈਂਡ ਜੀਟੀ ਨੋਇਡਾ (304) 2017
573 ਆਇਰਲੈਂਡ (307) ਬਨਾਮ ਪਾਕਿਸਤਾਨ (266) ਟਾਊਨਟਨ 2019
570 ਭਾਰਤ (315) ਬਨਾਮ ਆਸਟਰੇਲੀਆ (255) ਬੈਂਗਲੁਰੂ 2001
570 ਦੱਖਣੀ ਅਫਰੀਕਾ (287) ਬਨਾਮ ਭਾਰਤ (283) ਕੇਪਟਾਊਨ 2022


ਸੀਰੀਜ਼ ਵਿਚ ਭਾਰਤ ਨੂੰ ਕਲੀਨ ਸਵੀਪ (3+ ਵਨ ਡੇ)
0-5 ਬਨਾਮ ਵੈਸਟਇੰਡੀਜ਼ 1983
0-5 ਬਨਾਮ ਵੈਸਟਇੰਡੀਜ਼ 1989
0-3 ਬਨਾਮ ਸ਼੍ਰੀਲੰਕਾ 1997
0-3 ਬਨਾਮ ਨਿਊਜ਼ੀਲੈਂਡ 2020
0-3 ਬਨਾਮ ਐੱਸ. ਏ. 2022

ਇਹ ਖ਼ਬਰ ਪੜ੍ਹੋ- SA v IND : ਡੀ ਕਾਕ ਦਾ ਭਾਰਤ ਵਿਰੁੱਧ 6ਵਾਂ ਸੈਂਕੜਾ, ਗਿਲਕ੍ਰਿਸਟ ਦਾ ਇਹ ਰਿਕਾਰਡ ਤੋੜਿਆ
ਦੱਖਣੀ ਅਫਰੀਕਾ ਦੌੜਾਂ ਦੇ ਸਭ ਤੋਂ ਘੱਟ ਅੰਤਰ ਨਾਲ ਜਿੱਤ ਬਨਾਮ ਭਾਰਤ (ਵਨ ਡੇ)
4 ਦੌੜਾਂ ਕੇਪਟਾਊਨ 2022
5 ਦੌੜਾਂ ਕਾਨਪੁਰ 2015
10 ਦੌੜਾਂ ਨਾਗਪੁਰ 2000
ਦੱਖਣੀ ਅਫਰੀਕਾ ਵਨ ਡੇ ਵਿਚ ਚਾਹਲ
2018 ਸੀਰੀਜ਼: 52.1 ਓਵਰ | 16 ਵਿਕਟਾਂ | ਔਸਤ 16.37 | ਐੱਸ. ਆਰ. 19.5
2022 ਸੀਰੀਜ਼: 29 ਓਵਰ | 2 ਵਿਕਟਾਂ | ਔਸਤ 73.5 | ਐੱਸ. ਆਰ. 87 


ਰਾਸੀ ਵੈਨ ਡੇਰ ਡੁਸੇਨ- ਘਰ 'ਤੇ ਆਖਰੀ ਪੰਜ ਵਨ ਡੇ ਪਾਰੀਆਂ
123*(134)
60(37)
129*(96)
37*(38)
50*(53)- ਅੱਜ

ਇਹ ਖ਼ਬਰ ਪੜ੍ਹੋ- ਮਹਿਲਾ ਏਸ਼ੀਆਈ ਕੱਪ : ਚੀਨ ਨੇ ਈਰਾਨ ਨੂੰ 7-0 ਨਾਲ ਹਰਾਇਆ
ਟੀਮ ਦੇ ਵਿਰੁੱਧ ਸਭ ਤੋਂ ਘੱਟ ਪਾਰੀਆਂ ਵਿਚ 1000 ਵਨ ਡੇ ਦੌੜਾਂ
14 ਐੱਚ ਅਮਲਾ ਬਨਾਮ ਵੈਸਟਇੰਡੀਜ਼
15 ਵੀ ਰਿਚਰਸ ਬਨਾਮ ਇੰਗਲੈਂਡ
16 ਐੱਸ ਸਮਿੱਥ ਬਨਾਮ ਭਾਰਤ
16 ਕਯੂ ਡੀ ਕਾਕ ਬਨਾਮ ਭਾਰਤ


ਭਾਰਤ ਦੇ ਵਿਰੁੱਧ ਸਭ ਤੋਂ ਜ਼ਿਆਦਾ ਵਨ ਡੇ ਸੈਂਕੜੇ
7 ਐੱਸ. ਜੈਸੂਰੀਆ (85 ਪਾਰੀਆਂ)
6 ਕਵਿੰਟਨ ਡੀ ਕਾਕ (16 ਪਾਰੀਆਂ)
6 ਏ ਬੀ ਡਿਵੀਲੀਅਰਸ (32 ਪਾਰੀਆਂ) 
6 ਆਰ ਪੋਂਟਿੰਗ (59 ਪਾਰੀਆਂ)
6 ਦੇ ਸੰਗਾਕਾਰਾ (71 ਪਾਰੀਆਂ)


ਇਕ ਵਿਰੋਧੀ ਦੇ ਵਿਰੁੱਧ ਸਭ ਤੋਂ ਘੱਟ ਪਾਰੀਆਂ ਵਿਚ 6 ਵਨ ਡੇ ਸੈਂਕੜੇ
16 ਕਯੂ ਡੀ ਕਾਕ ਬਨਾਮ ਭਾਰਤ
23 ਵੀ ਸਹਿਵਾਗ ਬਨਾਮ ਨਿਊਜ਼ੀਲੈਂਡ
23 ਏ ਫਿੰਚ ਬਨਾਮ ਇੰਗਲੈਂਡ
26 ਸਈਦ ਅਨਵਰ ਬਨਾਮ ਸ਼੍ਰੀਲੰਕਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News