ਰਾਈਡਰ ਕੱਪ : ਅਮਰੀਕਾ ਨੇ 6-2 ਦੀ ਬੜ੍ਹਤ ਬਣਾਈ

Sunday, Sep 26, 2021 - 11:02 AM (IST)

ਰਾਈਡਰ ਕੱਪ : ਅਮਰੀਕਾ ਨੇ 6-2 ਦੀ ਬੜ੍ਹਤ ਬਣਾਈ

* ਅਮਰੀਕਾ ਨੇ 5 ਮੈਚ ਜਿੱਤੇ, 2 ਟਾਈ ਖੇਡੇ, ਯੂਰਪ ਦੀ ਟੀਮ ਨੇ 2 ਟਾਈ ਖੇਡੇ
ਸਪੋਰਟਸ ਡੈਸਕ- ਰਾਈਡਰ ਕੱਪ ਦੇ ਪਹਿਲੇ ਦਿਨ ਅਮਰੀਕਾ ਨੇ ਯੂਰਪ ਵਿਰੁੱਧ 6-2 ਦੀ ਲੀਡ ਬਣਾ ਲਈ ਹੈ। ਕੁਲ 8 ਮੁਕਾਬਲਿਆਂ ਵਿਚੋਂ 2 ਮੈਚ ਟਾਈ ਰਹੇ ਜਦਕਿ ਇਕ ਯੂਰਪ ਨੇ ਅਤੇ 5 ਅਮਰੀਕਾ ਨੇ ਜਿੱਤੇ। ਹਾਲਾਂਕਿ ਦਿਨ ਦੀ ਸ਼ੁਰੂਆਤ ਯੂਰਪ ਨੇ ਜਾਨ ਰਾਹਾ ਤੇ ਸਰਜੀਓ ਗਾਰਸੀਆਦੀ ਮਦਦ ਨਾਲ ਚੰਗੀ ਕੀਤੀ ਸੀ। ਦੋਵਾਂ ਨੇ ਅਮਰੀਕੀ ਜੋੜੀ ਜਸਟਿਨ ਥਾਮਸ ਤੇ ਜੌਰਡਨ ਸਪੀਥ ਵਿਰੁੱਧ  ਚੰਗੀ ਖੇਡ ਦਿਖਾਈ। ਯੂਰਪ ਨੇ ਪਹਿਲੇ ਮੈਚ ਵਿਚ 7 ਬਰਡੀਆਂ ਲਾਈਆਂ ਜਦਕਿ ਅਮਰੀਕੀ ਖਿਡਾਰੀ 4 ਬਰਡੀਆਂ ਲਾਉਣ ਵਿਚ ਹੀ ਸਫਲ ਰਹੇ। 

ਦੂਜਾ ਮੈਚ ਡਸਟਿਨ ਜਾਨਸਨ ਤੇ ਕੋਲਿਨ ਮੋਰੀਕਾਵਾ ਦਾ ਯੂਰਪੀਅਨ ਪਾਲ ਕੈਸੀ ਤੇ ਵਿਕਟਰ ਹੋਵਲੈਂਡ ਵਿਰੁੱਧ ਹੋਇਆ। ਇਸ ਮੈਚ ਵਿਚ ਅਮਰੀਕਾ ਨੇ ਵਾਪਸੀ ਕਰਦੇ ਹੋਏ 6 ਬਰਡੀਆਂ ਲਾਈਆਂ ਜਦਕਿ ਯੂਰਪ ਦੇ ਕੈਸੀ ਤੇ ਵਿਕਟਰ ਸਿਰਫ 3 ਬਰਡੀਆਂ ਹੀ ਲਾ ਸਕੇ। ਸਵੇਰ ਦੇ ਸੈਸ਼ਨ ਦਾ ਤੀਜਾ ਮੁਕਾਬਲਾ ਬਰੂਕਸ ਕੋਏਪਕਾ ਤੇ ਡੈਨੀਅਲ ਬਰਜਰ ਦੀ ਜੋੜੀ ਦਾ ਵੈਸਟਵੁਡ ਤੇ ਮੈਟ ਫਿਟਜਪੈਰਿਕ ਨਾਲ ਹੋਇਆ, ਜਿਸ ਵਿਚ ਅਮਰੀਕਾ ਨੇ ਜਿੱਤ ਹਾਸਲ ਕੀਤੀ। ਚੌਥੇ ਮੁਕਾਬਲੇ ਵਿਚ ਪੈਟ੍ਰਿਕ ਕੈਂਟਲੇ ਤੇ ਜੇਂਡਰ ਸ਼ਾਫੇਲ ਦੀ ਜੋੜੀ ਨੇ ਯੂਰਪ ਦੇ ਰੋਰੀ ਮੈਕਲੋਰੀ ਨੂੰ ਹਰਾ ਦਿੱਤਾ। ਮੈਚ ਵਿਚ ਅਮਰੀਕੀ ਜੋੜੀ ਸ਼ੁਰੂ ਤੋਂ ਹੀ ਹਾਵੀ ਰਹੀ। ਉਸ ਨੇ ਪਹਿਲੀਆਂ ਪੰਜ ਟੀ ’ਤੇ ਬਰਡੀਆਂ ਬਣਾਈਆਂ, ਜਿਸ ਨਾਲ ਯੂਰਪੀਅਨ ਟੀਮ ਦਬਾਅ ਵਿਚ ਆ ਗਈ। ਅਮਰੀਕਾ ਨੇ ਸਵੇਰ ਦਾ ਸੈਸ਼ਨ 3-1 ਨਾਲ ਖਤਮ ਕੀਤਾ।

ਸ਼ਾਮ ਦੇ ਸੈਸ਼ਨ ਵਿਚ ਡਸਟਿਨ ਤੇ ਸ਼ਾਫੇਲ ਨੇ ਵਧੀਆ ਖੇਡ ਦਿਖਾਉਂਦੇ ਹੋਏ ਯੂਰਪ ਦੇ ਬਰਨਡ ਵਿਸਬਰਗਰ ਤੇ ਪਾਲ ਕੈਸੀ ਨੂੰ ਹਰਾ ਕੇ ਟੀਮ ਅਮਰੀਕਾ ਦੀ ਬੜ੍ਹਤ 4-1 ਕਰ ਦਿੱਤੀ ਪਰ ਦੂਜੇ ਮੁਕਾਬਲੇ ਵਿਚ ਯੂਰਪੀਅਨ ਟੀਮ ਨੇ ਜਾਨ ਰਾਹਾ ਤੇ ਹਟਨ ਦੀ ਮਜ਼ਬੂਤ ਵਾਪਸੀ ਦੇ ਕਾਰਨ ਟਾਈ ਕਰਵਾ ਲਿਆ ਪਰ ਤੀਜੇ ਮੈਚ ਵਿਚ ਹੈਰਿਸ ਇੰਗਲਿਸ਼ ਤੇ ਟਿਮ ਫਿਨਾਓ ਨੇ ਮੈਕਲੋਰੀ ਤੇ ਲਾਰੀ ਨੂੰ ਹਰਾ ਕੇ ਲੀਡ ਸਾਢੇ 5 ਅੰਕ ਕਰ ਦਿੱਤੀ। ਆਖ਼ਰੀ ਮੁਕਾਬਲਾ ਟਾਈ ਰਿਹਾ, ਜਿਸ ਕਾਰਨ ਅਮਰੀਕਾ ਅੱਧੇ ਅੰਕ ਨਾਲ ਲੀਡ ਨੂੰ 6 ਅੰਕਾਂ ਤਕ ਲੈ ਗਿਆ। ਉੱਥੇ ਹੀ ਯੂਰਪ ਟੀਮ 1 ਜਿੱਤ ਤੇ 2 ਟਾਈ ਦੇ ਨਾਲ 2 ਅੰਕ ਬਣਾਉਣ ਵਿਚ ਸਫਲ ਰਹੀ। 


author

Tarsem Singh

Content Editor

Related News