ਕੋਚ ਦੀ ਸਲਾਹ 'ਤੇ ਪਾਰੀ ਦੀ ਸ਼ੁਰੂਆਤ ਕਰਨ ਨਾਲ ਮਿਲੀ ਰੁਤੁਰਾਜ ਨੂੰ ਸਫਲਤਾ
Monday, Nov 02, 2020 - 10:58 PM (IST)
ਪੁਣੇ : ਚੇਨਈ ਸੁਪਰਕਿੰਗਸ ਦੇ ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾਡ ਦੇ ਕੋਚ ਸੰਦੀਪ ਚੋਹਾਨ ਨੇ ਕਿਹਾ ਕਿ ਉਨ੍ਹਾਂ ਨੇ ਸੱਤ ਸਾਲ ਪਹਿਲਾਂ ਇਸ ਨੌਜਵਾਨ ਖਿਡਾਰੀ ਨੂੰ ਪਾਰੀ ਦੀ ਸ਼ੁਰੂਆਤ ਕਰਨ ਦੀ ਸਲਾਹ ਦਿੱਤੀ ਸੀ। ਮਹਾਰਾਸ਼ਟਰ ਦੇ ਇਸ ਖਿਡਾਰੀ ਦੀ ਤਾਰੀਫ਼ ਇੰਡੀਅਨ ਪ੍ਰੀਮੀਅਰ ਲੀਗ ਦੀ ਉਨ੍ਹਾਂ ਦੀ ਫ੍ਰੈਂਚਾਇਜ਼ੀ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀ ਕੀਤੀ। ਉਨ੍ਹਾਂ ਨੇ ਲਗਾਤਾਰ ਤਿੰਨ ਪਾਰੀਆਂ 'ਚ ਅਰਧ ਸੈਂਕੜਾਂ ਲਗਾ ਕੇ ਤਿੰਨ ਮੈਨ ਆਫ ਦ ਮੈਚ ਹਾਸਲ ਕੀਤੇ।
ਚੋਹਾਨ ਨੇ ਕਿਹਾ, ‘ਉਹ ਵੈਂਗਸਰਕਰ ਕ੍ਰਿਕਟ ਅਕਾਦਮੀ 'ਚ ਸਾਡਾ ਸਿਖਿਆਰਥੀ ਸੀ। ਮੈਨੂੰ ਲੱਗਦਾ ਹੈ ਉਦੋਂ ਉਹ 16 ਸਾਲ ਦਾ ਸੀ ਅਤੇ ਜੂਨੀਅਰ ਪੱਧਰ 'ਤੇ ਮਹਾਰਾਸ਼ਟਰ ਦਾ ਪ੍ਰਤੀਨਿਧਤਾ ਕਰਦੇ ਹੋਏ ਮੱਧਕ੍ਰਮ 'ਚ ਬੱਲੇਬਾਜ਼ੀ ਕਰਦੇ ਸੀ। ਉਨ੍ਹਾਂ ਨੇ ਕਿਹਾ, ‘ਮੈਨੂੰ ਯਾਦ ਹੈ ਕਿ ਮੈਂ ਰੁਤੁਰਾਜ ਨਾਲ ਕਲੱਬ ਮੈਚ 'ਚ ਪਾਰੀ ਦੀ ਸ਼ੁਰੂ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਭਵਿੱਖ 'ਚ ਫਾਇਦਾ ਹੋਵੇਗਾ। ਚੋਹਾਨ ਨੇ ਕਿਹਾ, ‘ਉਹ 16 ਸਾਲ ਦਾ ਸੀ ਅਤੇ ਸਥਾਨਕ ਟੂਰਨਾਮੈਂਟ (ਮਾਂਡਕੇ ਟਰਾਫੀ) ਦੇ ਸੀਨੀਅਰ ਪੱਧਰ ਦੇ ਮੈਚ 'ਚ ਉਸ ਨੇ ਪਾਰੀ ਦੀ ਸ਼ੁਰੂਆਤ ਕਰਦੇ ਹੋਏ 100 ਅਤੇ 90 ਦੌੜਾਂ ਬਣਾ ਕੇ ਮੇਰੇ ਫੈਸਲੇ ਨੂੰ ਸਹੀ ਸਾਬਤ ਕੀਤਾ।