ਰਿਤੂਰਾਜ ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ, ਹੇਡਨ ਦੇ ਰਿਕਾਰਡ ਦੀ ਕੀਤੀ ਬਰਾਬਰੀ
Sunday, Sep 19, 2021 - 10:32 PM (IST)
ਦੁਬਈ- ਮੁੰਬਈ ਦੇ ਵਿਰੁੱਧ ਚੇਨਈ ਦੇ ਕਪਤਾਨ ਧੋਨੀ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਦੇ ਲਈ ਆਈ ਚੇਨਈ ਦੀ ਸ਼ੁਰੂਆਤ ਬੇਹੱਦ ਹੀ ਖਰਾਬ ਰਹੀ। ਸਾਲਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੇ ਇਕ ਪਾਸਾ ਸੰਭਾਲ ਰੱਖਿਆ ਅਤੇ ਟੀਮ ਦੇ ਸਕੋਰ ਨੂੰ 156 ਦੌੜਾਂ ਤੱਕ ਪਹੁੰਚਾਇਆ। ਗਾਇਕਵਾੜ ਨੇ ਮੁੰਬਈ ਦੇ ਵਿਰੁੱਧ ਸ਼ਾਨਦਾਰ 88 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 9 ਚੌਕੇ ਤੇ 3 ਛੱਕੇ ਲਗਾਏ।
ਜਦੋਂ ਚੇਨਈ ਦੇ ਬੱਲੇਬਾਜ਼ ਮੁੰਬਈ ਦੀ ਗੇਂਦਬਾਜ਼ੀ ਦੇ ਇਕ-ਇਕ ਕਰਕੇ ਆਊਟ ਹੋ ਕੇ ਪਵੇਲੀਅਨ ਜਾ ਰਹੇ ਸੀ ਤਾਂ ਗਾਇਕਵਾੜ ਨੇ ਇਕ ਪਾਸਾ ਸੰਭਾਲਿਆ। ਗਾਇਕਵਾੜ ਨੇ ਪਹਿਲਾਂ ਜਡੇਜਾ ਦੇ ਨਾ 81 ਦੌੜਾਂ ਦੀ ਸਾਂਝੇਦਾਰੀ ਕੀਤੀ। ਜਡੇਜਾ ਦੇ ਆਊਟ ਹੋਣ ਤੋਂ ਬਾਅਦ ਗਾਇਕਵਾੜ ਨੇ ਬ੍ਰਾਵੋ ਦੇ ਨਾਲ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ। ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੇ ਦੌਰਾਨ ਗਾਇਕਵਾੜ ਨੇ ਆਪਣੇ ਨਾਂ ਰਿਕਾਰਡ ਦਰਜ ਕੀਤਾ। ਉਹ ਸਭ ਤੋਂ ਘੱਟ ਪਾਰੀਆਂ ਵਿਚ ਅਰਧ ਸੈਂਕੜਾ ਲਗਾਉਣ ਦੇ ਮਾਮਲੇ ਵਿਚ ਤੀਜੇ ਸਥਾਨ 'ਤੇ ਆ ਗਏ ਹਨ। ਉਨ੍ਹਾਂ ਨੇ ਮੈਥਿਊ ਹੇਡਨ ਦੇ ਰਿਕਾਰਡ ਦੀ ਬਰਾਬਰੀ ਕੀਤੀ।
ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਬਣਾਇਆ ਰਿਕਾਰਡ, ਮੁੰਬਈ ਇੰਡੀਅਨਜ਼ ਨੇ ਦਿੱਤਾ ਸ਼ਾਨਦਾਰ ਤੋਹਫਾ
6 ਅਰਧ ਸੈਂਕੜੇ ਲਗਾਉਣ ਦੇ ਲਈ ਸਭ ਤੋਂ ਘੱਟ ਪਾਰੀਆਂ
10- ਸ਼ਾਨ ਮਾਰਸ਼
12- ਲੇਂਡਲ ਸਿਮੰਸ
14- ਰਿਤੂਰਾਜ ਗਾਇਕਵਾੜ
14- ਮੈਥਿਊ ਹੇਡਨ
ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਤੇਜ਼ ਗੇਂਦਬਾਜ਼ ਸਟੇਲਾ ਨੂੰ ਭਾਰਤ ਵਿਰੁੱਧ ਵਨ ਡੇ 'ਚ ਡੈਬਿਊ ਦੀ ਉਮੀਦ
ਭਾਰਤੀ ਬੱਲੇਬਾਜ਼ਾਂ ਵਲੋਂ ਪਹਿਲੀ 14 ਆਈ. ਪੀ. ਐੱਲ. ਪਾਰੀਆਂ ਵਿਚ ਸਭ ਤੋਂ ਜ਼ਿਆਦਾ ਦੌੜਾਂ
534: ਗੌਤਮ ਗੰਭੀਰ
492: ਰੋਹਿਤ ਸ਼ਰਮਾ
488: ਰਿਤੂਰਾਜ ਗਾਇਕਵਾੜ
472: ਦੇਵਦੱਤ ਪੱਡੀਕਲ
444: ਪਾਲ ਵਲਥਾਟੀ
439: ਸ਼੍ਰੇਅਸ ਅਈਅਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।